Uncategorized ਨਾਭਾ ’ਚ ਸਰਕਾਰੀ ਮੁਲਾਜ਼ਮ ਨਾਲ ਸਾਇਬਰ ਠੱਗੀ/ ਏਐਮ ਕਾਰਡ ਬਦਲ ਕੇ ਕਢਵਾਏ 40 ਹਜ਼ਾਰ By admin - June 7, 2025 0 7 Facebook Twitter Pinterest WhatsApp ਨਾਭਾ ਚ ਸਰਕਾਰੀ ਮੁਲਾਜਮ ਨਾਲ ਸਾਇਬਰ ਠੱਗੀ ਹੋਣ ਦੀ ਖਬਰ ਸਾਹਮਣੇ ਆਈ ਐ। ਇੱਥੇ ਦੋ ਨੌਸਰਬਾਜ਼ਾਂ ਨੇ ਏਡੀਐਮ ਕਾਰਡ ਬਦਲ ਕੇ ਸਰਕਾਰੀ ਮੁਲਾਜਮ ਦੇ ਖਾਤੇ ਵਿਚੋਂ 40 ਹਜ਼ਾਰ ਰੁਪਏ ਕਢਵਾ ਕੇ ਫਰਾਰ ਹੋ ਗਏ। ਲੁਟੇਰਿਆਂ ਦੀ ਸਾਰੀ ਕਰਤੂਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਜਾਣਕਾਰੀ ਅਨੁਸਾਰ ਕਰਨੈਲ ਸਿੰਘ ਨਾਮ ਦਾ ਸਰਕਾਰੀ ਮੁਲਾਜਮ ਬੈਂਕ ਵਿਚ 5 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਗਿਆ ਸੀ, ਜਿੱਥੇ ਮਦਦ ਕਰਨ ਬਹਾਰੇ ਦੋ ਲੁਟੇਰਿਆਂ ਨੇ ਉਸ ਦਾ ਕਾਰਡ ਬਦਲ ਲਿਆ ਅਤੇ ਬਾਅਦ ਵਿਚ ਵੱਖ ਵੱਖ ਥਾਵਾਂ ਤੋਂ 40 ਹਜ਼ਾਰ ਰੁਪਏ ਕਢਵਾ ਲਏ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ।