ਫਰੀਦਕੋਟ ’ਚ ਅਪਾਹਜ ਮਹਿਲਾ ਦਾ ਘਰ ’ਚ ਵੜ ਕੇ ਕਤਲ/ ਘਟਨਾ ਵੇਲੇ ਡਿਊਟੀ ਗਿਆ ਸੀ ਆਧਿਆਪਕ ਪਤੀ/ ਗਲਾ ਵੱਢ ਕੇ ਉਤਾਰਿਆ ਮੌਤ ਦੇ ਘਾਟ

0
3

ਫਰੀਦਕੋਟ ਦੇ ਮੁਹੱਲਾ ਜਾਨੀਆਂ ਚ ਮਹੌਲ ਉਸ ਵੇਲੇ ਡਰ ਵਾਲਾ ਬਣ ਗਿਆ ਜਦੋਂ ਘਰ ਇੱਕ ਅਪਾਹਜ ਮਹਿਲਾ ਦਾ ਘਰ ਚ ਵੜ ਕੇ ਗਲਾ ਵੱਡ ਕੇ ਕ਼ਤਲ ਕਰ ਦਿੱਤਾ।ਫਿਲਹਾਲ ਪੁਲਿਸ ਮੌਕੇ ਤੇ ਪੁੱਜ ਜਾਂਚ ਚ ਜੁਟ ਗਈ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਨੀਤੂ ਜੋ ਘਰੇਲੂ ਔਰਤ ਸੀ ਅਤੇ ਅਪਾਹਜ ਸੀ ਅਤੇ ਉਸਦਾ ਪਤੀ ਪ੍ਰਦੀਪ ਕੁਮਾਰ ਵੀ ਅਪਾਹਜ ਹੈ ਜੋ ਸਰਕਾਰੀ ਅਧਿਆਪਕ ਹੈ ਅਤੇ ਜਦੋਂ ਉਹ ਦੁਪਹਿਰ ਆਪਣੀ ਡਿਊਟੀ ਤੋਂ ਵਾਪਿਸ ਆਇਆ ਤਾਂ ਦਰਵਾਜ਼ਾ ਖੜਕਾਉਣ ਤੇ ਕੋਈ ਬਾਹਰ ਨਾ ਆਉਣਾ ਤੇ ਪੜੋਸੀ ਮਹਿਲਾਂ ਨੂੰ ਦਰਵਾਜ਼ਾ ਖੋਲਣ ਲਈ ਕਿਹਾ ਅਤੇ ਜਦੋਂ ਪੜੋਸੀ ਮਹਿਲਾ ਨੇ ਦਰਵਾਜਾ ਖੋਲਿਆ ਤਾਂ ਉਹ ਡਰ ਦੇ ਮਾਰੇ ਬਾਹਰ ਨੂੰ ਭੱਜੀ ਕਿਉਕਿ ਘਰ ਦੇ ਬੈਡ ਰੂਮ ਚ ਨੀਤੂ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ।
ਮ੍ਰਿਤਕਾ ਦੇ ਗਰਦਨ ਤੇ ਤੇਜ਼ਧਾਰ ਹਥਿਆਰ ਦਾ ਵਾਰ ਕੀਤਾ ਹੋਇਆ ਸੀ ਅਤੇ ਪੂਰੇ ਕਮਰੇ ਚ ਖੂਨ ਫੈਲਿਆ ਹੋਇਆ ਸੀ। ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਥੇ ਪੁਲਿਸ ਦੀਆਂ ਟੀਮਾਂ ਮੌਕੇ ਤੇ ਪੁੱਜ ਜਾਂਚ ਚ ਜੁੱਟ ਗਈਆਂ। ਇਸ ਮੌਕੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਨੌਕਰੀ ਕਰਦਾ ਹੈ ਅਤੇ ਉਸਦੀ ਪਤਨੀ ਹਾਊਸ ਵਾਈਫ ਹੈ ਜੋ ਦੋਨੋ ਅਪਾਹਜ ਹਨ ਅਤੇ ਉਨ੍ਹਾਂ ਦੇ ਦੋਨੋ ਬੱਚੇ ਸਕੂਲ ਪੜਨ ਲਈ ਗਏ ਹੋਏ ਸਨ। ਉਨ੍ਹਾਂ ਕਿਹਾ ਕਿ ਨਾ ਤਾਂ ਸਾਡੀ ਕਿਸੇ ਨਾਲ ਕੋਈ ਰੰਜਿਸ਼ ਹੈ ਅਤੇ ਨਾ ਹੀ ਘਰ ਚ ਕੁੱਜ ਅਜਿਹਾ ਸੀ ਜਿਸ ਦੀ ਚੋਰੀ ਦਾ ਡਰ ਹੋਵੇ ਪਰ ਫਿਰ ਵੀ ਇੰਨੀ ਬੇਰਹਿਮੀ ਨਾਲ ਕ਼ਤਲ ਕਰਨ ਦੀ ਵਜ੍ਹਾ ਨਹੀਂ ਸਮਝ ਆਉਂਦੀ।
ਇਸ ਮੌਕੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਕਰੀਬ 12 ਤੋਂ ਇੱਕ ਵਜੇ ਦੇ ਦਰਮਿਆਨ ਇਹ ਘਟਨਾ ਵਾਪਰੀ ਜਦੋ ਕਿਸੇ ਵੱਲੋਂ ਮਹਿਲਾ ਦਾ ਤੇਜ਼ਧਾਰ ਹਥਿਆਰ ਨਾਲ ਕ਼ਤਲ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਜਾਂਚ ਚ ਜੁਟ ਚੁਕੀਆਂ ਹਨ ਅਤੇ ਆਸਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਹਲੇ ਤੱਕ ਕ਼ਤਲ ਦੀ ਵਜ੍ਹਾ ਸਾਹਮਣੇ ਨਹੀਂ ਆ ਸਕੀ ਫਿਰ ਵੀ ਬਰੀਕੀ ਨਾਲ ਜਾਂਚ ਕਰ ਕਾਤਲਾਂ ਤੱਕ ਪੁਜਿਆ ਜਾਵੇਗਾ।

LEAVE A REPLY

Please enter your comment!
Please enter your name here