ਦੀਨਾਨਗਰ ਪੁਲਿਸ ਖਿਲਾਫ਼ ਲੋਕਾਂ ਦਾ ਪ੍ਰਦਰਸ਼ਨ/ ਵਿਆਹੁਤਾ ਦੀ ਮੌਤ ਮਾਮਲੇ ’ਚ ਮੰਗਿਆ ਇਨਸਾਫ਼/ ਐਸਐਸਪੀ ਦਫਤਰ ਘੇਰਨ ਦੀ ਦਿੱਤੀ ਚਿਤਾਵਨੀ

0
2

 

ਗੁਰਦਾਸਪੁਰ ਦੇ ਪੁਲਿਸ ਥਾਣਾ ਦੀਨਾਨਗਰ ਦੇ ਪਿੰਡ ਚੱਕ ਆਲੀਆ ਵਿਖੇ ਦੋ ਬੱਚਿਆਂ ਦੀ ਮਾਂ ਦੀ ਖੁਦਕੁਸ਼ੀ ਦਾ ਮਾਮਲਾ ਤੁਲ ਫੜ ਗਿਆ ਹੈ। ਪਰਿਵਾਰ ਦੇ ਦੱਸਣ ਮੁਤਾਬਕ ਮ੍ਰਿਤਕਾ ਨੇ ਘਰੇਲੂ ਕਲੇਸ਼ ਦੇ ਚਲਦਿਆਂ ਜ਼ਹਿਰੀਲੀ ਨਿਗਲ ਕੇ ਜਾਨ ਦਿੱਤੀ ਹੈ। ਪੁਲਿਸ ਨੇ ਮ੍ਰਿਤਕਾ ਰਾਜਵਿੰਦਰ ਕੌਰ ਦੇ ਪਤੀ, ਸਹੁਰਾ, ਸੱਸ ਤੇ ਨਨਾਣ ਖਿਲਾਫ ਕੇਸ ਦਰਜ ਕਰ ਲਿਆ ਸੀ ਪਰ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ, ਜਿਸ ਦੇ ਚਲਦਿਆਂ ਧਰਨਾ ਪ੍ਰਦਰਸ਼ਨ ਕੀਤਾ ਹੈ। ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਛੇਤੀ ਕਾਰਵਾਈ ਨਾ ਕੀਤੀ ਉਹ ਐਸਐਸਪੀ ਦਫਤਰ ਘੇਰਨ ਤੋਂ ਗੁਰੇਜ ਨਹੀਂ ਕਰਨਗੇ।
ਮ੍ਰਿਤਕਾ ਦੇ ਭਰਾ ਗੁਰਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੰਘੀ 3 ਜੁਲਾਈ ਨੂੰ ਉਹਨਾਂ ਨੂੰ ਖਬਰ ਮਿਲੀ ਸੀ ਕਿ ਉਹਨਾਂ ਦੀ ਭੈਣ ਰਾਜਵਿੰਦਰ ਕੌਰ  ਨੇ ਕੋਈ ਜਹਰੀਲੀ ਵਸਤੂ ਨਿਗਲ ਲਈ ਹੈ ਤੇ ਉਹਨਾਂ ਵੱਲੋਂ ਲੜਕੀ ਨੂੰ ਬਚਾਉਣ ਲਈ ਵੱਖੋ ਵੱਖ ਹਸਪਤਾਲਾਂ ਚ ਇਲਾਜ ਲਈ ਕਾਫੀ ਚਾਰਾਜੋਈ ਕੀਤੀ ਗਈ ਪਰ ਇਲਾਜ ਦੌਰਾਨ ਉਹਨਾਂ ਦੀ ਭੈਣ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਉਹਨਾਂ ਦੀ ਮ੍ਰਿਤਕ ਭੈਣ ਰਾਜਵਿੰਦਰ ਕੌਰ ਦੀ ਮੌਤ ਦੇ ਜਿੰਮੇਵਾਰ ਉਹਨਾਂ ਵੱਲੋਂ ਆਪਣੀ ਜੀਜੇ ਸਮੇਤ ਸਹੁਰੇ ਪਰਿਵਾਰ ਨੂੰ ਠਹਿਰਾਇਆ ਸੀ ਅਤੇ ਦੀਨਾਨਗਰ ਪੁਲਿਸ ਵੱਲੋਂ ਉਹਨਾਂ ਦੇ ਬਿਆਨਾਂ ਦੇ ਅਧਾਰ ਤੇ ਬੇਸ਼ਕ ਜੀਜੇ ਸਮੇਤ ਸਹੁਰੇ ਪਰਿਵਾਰ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਸੀ।
ਭਰਾ ਨੇ ਦੋਸ਼ ਲਾਇਆ ਕਿ ਮਾਮਲਾ ਦਰਜ ਹੋਏ ਨੂੰ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਦੀਨਾ ਨਗਰ ਪੁਲਿਸ ਵੱਲੋਂ ਮਾਮਲੇ ਚ ਨਾਮਜਦ ਇੱਕ ਵੀ ਮੁਲਜਮ ਦੀ ਗਿ੍ਰਫਤਾਰੀ ਨਹੀਂ ਕੀਤੀ ਗਈ। ਉਹਨਾਂ ਦੀਨਾਨਗਰ ਪੁਲਿਸ ਨੂੰ  ਪੰਜ ਦਿਨ ਦਾ ਸਮਾਂ ਦੇ ਕੇ ਚਿਤਾਵਨੀ ਦਿੱਤੀ ਕਿ ਜੇਕਰ ਰਹਿੰਦੇ ਸਮੇਂ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਾ ਕੀਤੀ ਗਈ ਤਾਂ ਉਹ ਐਸ ਐਸ ਪੀ ਦਫਤਰ ਗੁਰਦਾਸਪੁਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ।
ਇਸ ਸਬੰਧੀ ਜਦੋਂ ਦੀਨਾਨਗਰ ਦੇ ਥਾਣਾ ਮੁਖੀ ਸੁਰਿੰਦਰ ਪਾਲ ਸਿੰਘ ਨਾਲ ਗੱਲਬਾਤ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਇਸ ਮਸਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਹੇ ਹਨ ਤੇ ਉਹਨਾਂ ਦੀ ਪੁਲਿਸ ਟੀਮ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ ਪਰ ਮੁਲਜ਼ਮਾਂ ਦੇ ਘਰਾਂ ’ਚ ਤਾਲੇ ਲੱਗੇ ਹੋਏ ਹਨ। ਫਿਰ ਵੀ ਉਹ ਪੀੜਤ ਪਰਿਵਾਰ ਨੂੰ ਭਰੋਸਾ ਦਿੰਦੇ ਹਨ ਕੇ ਇਸ ਦੁੱਖ ਦੀ ਘੜੀ ’ਚ ਪੀੜਤ ਪਰਿਵਾਰ ਨਾਲ ਖੜੇ ਹਨ ਅਤੇ ਜਲਦ ਤੋਂ ਜਲਦ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਜੇਲ ਦੀਆਂ ਸਲਾਖਾਂ ਚ ਸੁੱਟ ਦੇਣਗੇ।

LEAVE A REPLY

Please enter your comment!
Please enter your name here