ਮੋਗਾ ਦੇ ਕਿਸਾਨ ਦੀ ਲਾਟਰੀ ਟਿਕਟ ਨੇ ਬਦਲੀ ਜ਼ਿੰਦਗੀ/ 1000 ਰੁਪਏ ਟਿਕਟ ਦੀ ਨਿਕਲਿਆ 50 ਲੱਖ ਦਾ ਇਨਾਮ/ ਲੱਡੂ ਵੰਡ ਕੇ ਸਾਂਝਾ ਕੀਤੀ ਖੁਸ਼ੀ

0
3

ਕਹਿੰਦੇ ਨੇ ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ।  ਅਜਿਹਾ ਕੁੱਝ ਹੀ ਵਾਪਰਿਆ ਕੇ ਮੋਗਾ ਦੀ ਮਥੁਰਾਪੁਰੀ ਕਾਲੋਨੀ ਵਾਸੀ ਕਿਸਾਨ ਨਾਲ, ਜਿਸ ਨੇ 1000 ਰੁਪਏ ਵਿਚ ਲਾਟਰੀ ਟਿਕਟ ਖਰੀਦੀ ਸੀ, ਜਿਸ ਦਾ 50 ਲੱਖ ਦਾ ਇਨਾਮ ਨਿਕਲਿਆ ਹੈ। ਕਿਸਾਨ ਦੇ ਦੱਸਣ ਮੁਤਾਬਕ ਉਸ ਨੇ ਪ੍ਰਤਾਪ ਰੋਡ ਸਥਿਤ ਗੋਲੀ ਲਾਟਰੀ ਸਟਾਲ ‘ਤੋਂ ਐਤਵਾਰ ਨੂੰ ਟਿਕਟ ਖਰੀਦੀ ਸੀ, ਜਿਸ ਦਾ 50 ਲੱਖ ਦਾ ਇਨਾਮ ਨਿਕਲਿਆ ਹੈ।  ਲਾਟਰੀ ਵਿਕਰੇਤਾ ਨੇ ਇਨਾਮ ਨਿਕਲਣ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ।  ਅਤੇ ਅੱਜ ਜਦੋਂ  ਖੁਸ਼ੀ ਦਾ ਮਾਹੌਲ ਬਣ ਗਿਆ ਅਤੇ ਢੋਲ-ਨਗਾੜਿਆਂ ਦੀਆਂ ਧੁਨਾਂ ਵਿਚ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ।
ਕਿਸਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਐਤਵਾਰ ਨੂੰ ਪ੍ਰਤਾਪ ਰੋਡ ਸਥਿਤ ਗੋਲੀ ਲਾਟਰੀ ਸਟਾਲ ਤੋਂ 1,000 ਰੁਪਏ ਵਿੱਚ ਪੰਜਾਬ ਸਟੇਟ ਡੀਅਰ ਬੰਪਰ ਦੀ ਟਿਕਟ ਖਰੀਦੀ ਸੀ। ਸੋਮਵਾਰ ਸਵੇਰੇ ਜਦੋਂ ਉਹ ਆਪਣੀ ਟਿਕਟ ਦੀ ਜਾਂਚ ਕਰਵਾਉਣ ਲਈ ਸਟਾਲ ‘ਤੇ ਪਹੁੰਚਿਆ ਤਾਂ ਸਟਾਲ ਸੰਚਾਲਕ ਨੇ ਉਸ ਨੂੰ ਦੱਸਿਆ ਕਿ ਉਸ ਦੀ ਟਿਕਟ ‘ਤੇ 50 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਇਹ ਸੁਣਦੇ ਹੀ ਉਸ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਚਰਨਜੀਤ ਸਿੰਘ ਨੇ ਕਿਹਾ ਕਿ ਉਹ ਸਮੇਂ-ਸਮੇਂ ‘ਤੇ ਆਪਣੀ ਕਿਸਮਤ ਅਜ਼ਮਾਉਣ ਲਈ ਲਾਟਰੀ ਦੀਆਂ ਟਿਕਟਾਂ ਖਰੀਦਦਾ ਰਿਹਾ ਹੈ, ਪਰ ਪਹਿਲੀ ਵਾਰ ਵਾਹਿਗੁਰੂ ਦੀ ਮਿਹਰ ਨਾਲ ਉਸ ਨੂੰ ਇੰਨਾ ਵੱਡਾ ਇਨਾਮ ਮਿਲਿਆ ਹੈ। ਉਸ ਨੇ ਕਿਹਾ ਕਿ ਇਨਾਮ ਦੀ ਰਕਮ ਦਾ ਇੱਕ ਹਿੱਸਾ ਸਮਾਜ ਸੇਵਾ ਲਈ ਅਤੇ ਬਾਕੀ ਆਪਣੇ ਪਰਿਵਾਰ, ਖੇਤੀਬਾੜੀ ਅਤੇ ਹੋਰ ਲੋੜੀਂਦੇ ਕੰਮਾਂ ‘ਤੇ ਖਰਚ ਕੀਤਾ ਜਾਵੇਗਾ।
ਲਾਟਰੀ ਸਟਾਲ ਦੇ ਸੰਚਾਲਕ ਪ੍ਰਦੀਪ ਕੁਮਾਰ ਗੋਲੀ ਨੇ ਦੱਸਿਆ ਕਿ ਇਹ ਟਿਕਟ ਉਨ੍ਹਾਂ ਨੇ ਆਪਣੇ ਸਟਾਕਿਸਟ ਭਨੋਟ ਐਂਟਰਪ੍ਰਾਈਜ਼, ਲੁਧਿਆਣਾ ਤੋਂ ਸ਼ਿਵਮ ਏਜੰਸੀ ਰਾਹੀਂ ਪ੍ਰਾਪਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਹ ਟਿਕਟ ਪਹਿਲਾਂ ਕਿਸੇ ਹੋਰ ਗਾਹਕ ਲਈ ਰੱਖੀ ਗਈ ਸੀ, ਪਰ ਉਹ ਟਿਕਟ ਲੈਣ ਨਹੀਂ ਆਇਆ। ਇਸ ਤੋਂ ਬਾਅਦ ਇਹ ਟਿਕਟ ਚਰਨਜੀਤ ਸਿੰਘ ਨੂੰ ਵੇਚੀ ਗਈ ਅਤੇ ਉਸ ਦੀ ਕਿਸਮਤ 50 ਲੱਖ ਰੁਪਏ ਦੇ ਇਨਾਮ ਨਾਲ ਚਮਕ ਉੱਠੀ ਹੈ।

LEAVE A REPLY

Please enter your comment!
Please enter your name here