Uncategorized ਗੁਰਦਾਸਪੁਰ ’ਚ ਚੇਲੇ ਨੇ ਸਾਥੀਆਂ ਨਾਲ ਮਿਲ ਕੇ ਲੁੱਟਿਆ ਮਹੰਤ/ ਮਹੰਤ ਨੂੰ ਗੰਭੀਰ ਹਾਲਤ ’ਚ ਹਸਪਤਾਲ ਕਰਵਾਇਆ ਦਾਖ਼ਲ/ 10 ਤੋਲੇ ਸੋਨਾ ਤੇ ਚਾਰ ਲੱਖ ਨਕਦੀ ਲੁੱਟਣ ਦੇ ਲੱਗੇ ਇਲਜ਼ਾਮ By admin - June 6, 2025 0 58 Facebook Twitter Pinterest WhatsApp ਗੁਰਦਾਸਪੁਰ ਦੇ ਥਾਣਾ ਘੁੰਮਣ ਕਲਾਂ ਅਧੀਨ ਆਉਂਦੇ ਪਿੰਡ ਵੱਡੇ ਘੁੰਮਣ ’ਚ ਡੇਰੇ ਦੇ ਮਹੰਤ ਨਾਲ ਲੁੱਟ ਹੋਣ ਦੀ ਖਬਰ ਸਾਹਮਣੇ ਆਈ ਐ। ਮਹੰਤ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਹਸਪਤਾਲ ਵਿਚ ਜ਼ੇਰੇ ਇਲਾਜ ਮਹੰਤ ਦੇ ਦੱਸਣ ਮੁਤਾਬਕ ਇਹ ਲੁੱਟ ਉਸ ਦੇ ਚੇਲੇ ਵੱਲੋਂ ਕੀਤੀ ਗਈ ਐ, ਜੋ ਉਸ ਦੇ ਡੇਰੇ ਤੇ ਜਾਇਦਾਦ ਤੇ ਕਬਜ਼ਾ ਕਰਨਾ ਚਾਹੁੰਦਾ ਐ। ਮਹੰਤ ਦਾ ਇਲਜਾਮ ਐ ਕਿ ਹਮਲਾਵਰ ਚੇਲਾ 10 ਤੋਲੇ ਸੋਨਾ, ਚਾਰ ਲੱਖ ਰੁਪਏ ਨਕਦੀ ਲੁੱਟ ਕੇ ਲੈ ਗਿਆ ਐ। ਇਸੇ ਦੌਰਾਨ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਵਿਚ ਹਮਲਾਵਰ ਹਮਲਾ ਕਰਦੇ ਦਿਖਾਈ ਦੇ ਰਹੇ ਨੇ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਐ। ਪੁਲਿਸ ਨੇ ਮਹੰਤ ਦੇ ਬਿਆਨਾਂ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਜ਼ਖਮੀ ਮਹੰਤ ਨੇ ਹਮਲੇ ਦਾ ਕਾਰਨ ਦੱਸਦੇ ਕਿਹਾ ਕਿ ਉਸਦਾ ਚੇਲਾ ਅਤੇ ਉਸਦੇ ਸਾਥੀ ਚਾਹੁੰਦੇ ਮੈਨੂੰ ਖਤਮ ਕਰਕੇ ਮੇਰੇ ਅਧੀਨ ਪੈਂਦੇ ਇਲਾਕੇ ਨੂੰ ਆਪਣੇ ਅਧੀਨ ਲੈਣਾ ਚਾਹੁੰਦੇ ਸੀ। ਜ਼ਖਮੀ ਮਹੰਤ ਅਤੇ ਉਸਦੇ ਸਾਥੀਆਂ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਹਮਲਾਵਰਾਂ ਨੂੰ ਕਾਬੂ ਕਰਕੇ ਬਣਦੀ ਸਖਤ ਸਜ਼ਾ ਦਿੱਤੀ ਜਾਵੇ। ਉਥੇ ਹੀ ਜ਼ਖਮੀ ਮਹੰਤ ਦੀ ਹਮਾਇਤ ਵਿੱਚ ਕ੍ਰਿਸ਼ਸਨ ਭਾਈਚਾਰੇ ਦੀ ਜਥੇਬੰਦੀ ਵੀ ਪਹੁੰਚੀ ਜਥੇਬੰਦੀ ਦੇ ਪ੍ਰਧਾਨ ਨੇ ਇਸ ਹਮਲੇ ਦੀ ਸਖਤ ਸ਼ਬਦਾਂ ਵਿਚ ਕੜੀ ਨਿੰਦਾ ਕਰਦੇ ਹੋਏ ਕਿਹਾ ਕਿ ਸਾਡੀ ਜਥੇਬੰਦੀ ਜ਼ਖਮੀ ਮਹੰਤ ਮਮਤਾ ਦੇ ਨਾਲ ਖੜੀ ਹੈ ਅਤੇ ਇੰਨਸਾਫ ਲਈ ਹਰ ਕਦਮ ਚੁੱਕਿਆ ਜਾਵੇਗਾ। ਉੱਥੇ ਹੀ ਸਬੰਧਿਤ ਥਾਣੇ ਦੇ ਐਸਐਚਓ ਜਗਦੀਸ਼ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।