ਪੰਜਾਬ ਜਗਰਾਉਂ ਪੁਲਿਸ ਦੀ ਬੁਲਿਟ ਚਾਲਕਾਂ ’ਤੇ ਸਖਤੀ/ ਪਟਾਕੇ ਪਾਉਣ ਵਾਲਿਆਂ ਖਿਲਾਫ਼ ਕੀਤੀ ਕਾਰਵਾਈ/ ਰੋਡਰੂਲਰ ਦੀ ਮਦਦ ਨਾਲ ਨਕਾਰਾ ਕੀਤੇ ਸਿਲੰਸਰ By admin - July 12, 2026 0 2 Facebook Twitter Pinterest WhatsApp ਜਗਰਾਓ ਪੁਲਿਸ ਨੇ ਬੁਲਿਟ ਨਾਲ ਪਟਾਕੇ ਪਾਉਣ ਵਾਲਿਆਂ ਖਿਲਾਫ ਸਿਕੰਜਾ ਕੱਸਣ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਕਾਰਵਾਈ ਕਰਦਿਆਂ ਸਥਾਨਕ ਟਰੈਫਿਕ ਪੁਲਿਸ ਨੇ ਬੁਲਿਟਾਂ ਦੇ ਸਿਲੰਸਰ ਉਤਾਰ ਕੇ ਰੋਡਰੂਲਰ ਦੀ ਮਦਦ ਨਾਲ ਨਕਾਰਾ ਕੀਤਾ ਗਏ। ਸਥਾਨਕ ਪੁਲਿਸ ਮੁਤਾਬਕ ਬੁਲਿਟ ਦੇ ਪਟਾਕਿਆਂ ਕਾਰਨ ਹੁੰਦੇ ਸ਼ੋਰ ਪ੍ਰਦੂਸ਼ਣ ਦੀਆਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸੀ, ਜਿਸ ਦੇ ਚਲਦਿਆਂ ਪੁਲਿਸ ਪ੍ਰਸ਼ਾਸਨ ਨੇ ਇਹ ਕਾਰਵਾਈ ਕੀਤੀ ਹੈ। ਐਸਐਸਪੀ ਅੰਕੁਰ ਗੁਪਤਾ ਨੇ ਅਜਿਹੀਆਂ ਕਾਰਵਾਈਆਂ ਵਿਚ ਸ਼ਾਮਲ ਬੁਲਿਟ ਚਾਲਕਾਂ ਨੂੰ ਸੁਧਰ ਜਾਣ ਦੀ ਚਿਤਾਵਨੀ ਦਿੱਤੀ ਹੈ।