Uncategorized ਜਲੰਧਰ ’ਚ ਚਲਾਨ ਕੱਟਣ ਨੂੰ ਲੈ ਕੇ ਹੋਇਆ ਹਾਈ ਵੋਲਟੇਜ਼ ਡਰਾਮਾ/ ਐਸਪੀ ਦੀ ਪਤਨੀ ਦਸਦਿਆਂ ਲਾਏ ਗ਼ਲਤ ਵਿਵਹਾਰ ਦੇ ਇਲਜ਼ਾਮ By admin - June 6, 2025 0 64 Facebook Twitter Pinterest WhatsApp ਜਲੰਧਰ ਦੇ ਬੀਐਮਸੀ ਚੌਕ ਵਿਚ ਅੱਜ ਦੁਪਹਿਰ ਵੇਲੇ ਉਦੋਂ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਮਹਿਲਾ ਨੇ ਇੱਥੇ ਤੈਨਾਤ ਟਰੈਫਿਕ ਪੁਲਿਸ ਮੁਲਾਜ਼ਮਾਂ ’ਤੇ ਗਲਤ ਵਿਵਹਾਰ ਦੇ ਇਲਜਾਮ ਲਾਏ। ਮਹਿਲਾ ਦਾ ਇਲਜਾਮ ਸੀ ਕਿ ਉਹ ਐਸਪੀ ਦੀ ਪਤਨੀ ਐ ਪਰ ਟਰੈਫਿਕ ਪੁਲਿਸ ਦੇ ਮੁਲਾਜਮਾਂ ਨੇ ਹੈਲਮਟ ਨਾ ਪਹਿਨਣ ਦਾ ਚੱਲਾਨ ਕੱਟਣ ਨੂੰ ਲੈ ਕੇ ਗਲਤ ਵਿਵਹਾਰ ਕੀਤਾ ਐ। ਉਸ ਨੇ ਕਿਹਾ ਕਿ ਉਹ ਚੱਲਾਨ ਕਟਾਣ ਨੂੰ ਤਿਆਰ ਸੀ ਪਰ ਮੁਲਜਮਾਂ ਦਾ ਵਤੀਰਾ ਠੀਕ ਨਹੀਂ ਸੀ, ਜਿਸ ਦਾ ਉਸ ਨੇ ਵਿਰੋਧ ਕੀਤਾ ਐ। ਉਧਰ ਪੁਲਿਸ ਮੁਲਾਜਮ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਸ ਨੇ ਸਿਰਫ ਹੈਲਮਟ ਨਾ ਪਾਉਣ ਬਾਰੇ ਹੀ ਪੁੱਛਿਆ ਸੀ ਪਰ ਮਹਿਲਾ ਨੇ ਹੀ ਗਲਤ ਵਿਵਹਾਰ ਕੀਤਾ ਐ। ਔਰਤ ਦਾ ਕਹਿਣਾ ਸੀ ਕਿ ਉਸ ਦਾ ਪਤੀ ਐਸਪੀ ਐ ਅਤੇ ਉਹ ਆਪਣੇ ਦੋ ਮੁਲਾਜਮਾਂ ਸਮੇਤ ਇੱਥੇ ਆਈ ਸੀ ਪਰ ਇੱਥੇ ਤੈਨਾਤ ਟਰੈਫਿਕ ਪੁਲਿਸ ਦੇ ਮੁਲਜਮ ਨੇ ਉਸ ਨਾਲ ਗਾਲੀ-ਗਲੋਚ ਕੀਤੀ ਐ। ਉਸ ਨੇ ਕਿਹਾ ਕਿ ਉਹ ਚੱਲਾਨ ਕਟਾਉਣ ਨੂੰ ਤਿਆਰ ਐ ਪਰ ਗਾਲੀ ਗਲੋਚ ਬਰਦਾਸ਼ਤ ਤੋਂ ਬਾਹਰ ਐ। ਉਸ ਨੇ ਪੁਲਿਸ ਵੱਲੋਂ ਕਾਨੂੰਨ ਹੱਥ ਵਿਚ ਲੈਣ ਨੂੰ ਲੈ ਕੇ ਸਰਕਾਰ ਨੂੰ ਵੀ ਕਟਹਿਰੇ ਵਿਚ ਖੜ੍ਹਾ ਕੀਤਾ। ਉਧਰ ਦੂਜੇ ਪਾਸੇ, ਟ੍ਰੈਫਿਕ ਪੁਲਿਸ ਵਿੱਚ ਤਾਇਨਾਤ ਏਐਸਆਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਨੌਜਵਾਨ ਬਿਨਾਂ ਹੈਲਮੇਟ ਪਹਿਨੇ ਬਾਈਕ ‘ਤੇ ਆ ਰਿਹਾ ਸੀ, ਜਿਸਨੂੰ ਰੋਕਿਆ ਗਿਆ ਅਤੇ ਅਧੂਰੇ ਦਸਤਾਵੇਜ਼ਾਂ ਕਾਰਨ ਚਲਾਨ ਕੱਟਿਆ ਗਿਆ ਜਿਸ ਕਾਰਨ ਉਹ ਗੁੱਸੇ ਵਿੱਚ ਆ ਗਿਆ ਅਤੇ ਉਸ ‘ਤੇ ਦੋਸ਼ ਲਗਾਉਣ ਲੱਗਾ। ਖੁਦ ਨੂੰ ਐਸਪੀ ਦੀ ਪਤਨੀ ਦਸਦੀ ਔਰਤ ਨੇ ਕਿਹਾ ਕਿ ਉਹ ਬਾਈਕ ‘ਤੇ ਜਾ ਰਹੀ ਸੀ ਕਿ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਰੋਕਿਆ ਅਤੇ ਬਾਅਦ ਵਿੱਚ ਗਾਲੀ-ਗਲੋਚ ਕਰਦੇ ਹੋਏ ਉਸ ਨਾਲ ਬਦਸਲੂਕੀ ਕੀਤੀ। ਉਨ੍ਹਾਂ ਕਿਹਾ ਕਿ ਉਹ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰੇਗੀ ਤਾਂ ਜੋ ਪੁਲਿਸ ਆਮ ਲੋਕਾਂ ਨੂੰ ਇਸ ਤਰ੍ਹਾਂ ਪਰੇਸ਼ਾਨ ਨਾ ਕਰ ਸਕੇ।