Uncategorized ਫਰੀਦਕੋਟ ਪੁਲਿਸ ਦੀ ਈ-ਰਿਕਸ਼ਾ ਚਾਲਕਾਂ ਖਿਲਾਫ਼ ਸਖ਼ਤੀ/ ਬਿਨਾਂ ਲਾਇਸੈਂਸ ਤੇ ਕਾਗਜ਼ਾਤ ਦੇ ਚੱਲ ਰਹੇ ਈ-ਰਿਕਸ਼ਾ ਕੀਤੇ ਜ਼ਬਤ By admin - June 6, 2025 0 62 Facebook Twitter Pinterest WhatsApp ਫਰੀਦਕੋਟ ਪੁਲਿਸ ਨੇ ਸ਼ਹਿਰ ਅੰਦਰ ਬੇਲਗਾਮ ਹੁੰਦੇ ਈ-ਰਿਕਸ਼ਾ ਚਾਲਕਾਂ ਤੇ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਐ। ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਨੇ ਈ-ਰਿਕਸ਼ਾ ਚਾਲਕਾਂ ਖਿਲਾਫ ਜਾਂਚ ਮੁਹਿੰਮ ਚਲਾਈ, ਜਿਸ ਦੇ ਤਹਿਤ ਸ਼ਹਿਰ ਅੰਦਰ ਬਿਨਾ ਕਾਗਜ਼ਾਤ ਚੱਲ ਰਹੇ ਈ ਰਕਸ਼ਾ ਨੂੰ ਜ਼ਬਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਵਕੀਲ ਸਿੰਘ ਨੇ ਕਿਹਾ ਕਿ ਸ਼ਹਿਰ ਅੰਦਰ ਟ੍ਰੈਫ਼ਿਕ ਨੂੰ ਲੈ ਕੇ ਵੱਡੀ ਸਮੱਸਿਆ ਬਣ ਰਹੇ ਸਨ, ਇਸ ਲਈ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਐ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਆਵਾਜਾਈ ਨਿਯਮ ਤੋੜਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਈ ਰਿਕਸ਼ਾ ਚਾਲਕਾਂ ਖਿਲਾਫ ਸ਼ਿਕਾਇਤਾਂ ਆ ਰਹੀਆਂ ਸਨ ਕਿ ਇਹ ਸੜਕ ਤੇ ਮਨਮਰਜੀ ਕਰਦੇ ਨੇ ਅਤੇ ਜਿੱਥੇ ਸਵਾਰੀ ਦਿਖਾਈ ਦਿੰਦੀ ਐ, ਇਕਦਮ ਬਰੇਕਾਂ ਲਾ ਦਿੰਦੇ ਨੇ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਐ। ਇਹ ਸਵਾਰੀ ਉਤਾਰਨ ਵੇਲੇ ਵੀ ਵਿੱਚ ਗੱਡੀ ਰਸਤੇ ਵਿਚ ਰੋਕਣ ਦਿੰਦੇ ਨੇ, ਜਿਸ ਕਾਰਨ ਕਈ ਹਾਦਸੇ ਵਾਪਰ ਚੁੱਕੇ ਨੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕਈ ਵਾਰ ਸੈਮੀਨਾਰ ਲਗਾ ਕੇ ਇਨ੍ਹਾਂ ਨੂੰ ਸਮਝਾਇਆ ਗਿਆ ਕਿ ਪਰ ਕੋਈ ਅਸਰ ਨਹੀਂ ਹੋਇਆ, ਜਿਸ ਤੋਂ ਬਾਦ ਸਖਤ ਐਕਸ਼ਨ ਲੈਣਾ ਪਿਆ ਐ। ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਦਾ ਪਾਲਣ ਕਰਨ ਦੇ ਨਾਲ ਨਾਲ ਕਨੂੰਨ ਮੁਤਾਬਕ ਕਾਗਜ਼ਾਤ ਪੂਰੇ ਹੋਣੇ ਚਾਹੀਦੇ ਨੇ ਪਰ ਦੇਖਣ ਵਿਚ ਆਉਂਦਾ ਐ ਕਿ ਨਾ ਤਾਂ ਕਿਸੇ ਕੋਲ ਕੋਈ ਕਾਗਜ਼ਾਤ ਹਨ ਨਾ ਕੋਈ ਨੰਬਰ ਲੱਗਾ ਇਸ ਲਈ ਅੱਜ ਅਜਿਹੇ ਈ ਰਿਕਸ਼ਾ ਨੂੰ ਬੰਦ ਕੀਤਾ ਜਾ ਰਿਹਾ ਹੈ ਜਿਹੜਾ ਕਾਗਜ਼ਾਤ ਪੂਰੇ ਕਰੇਗਾ ਉਸਨੂੰ ਨੂੰ ਛੱਡਿਆ ਜਾਵੇਗਾ।