ਪੰਜਾਬ ਮਲੋਟ ’ਚ ਧਾਰਮਿਕ ਸਥਾਨ ਅੰਦਰ ਲੜਾਈ/ ਪੀਰਖਾਨੇ ਦੀ ਗੱਦੀ ਨੂੰ ਲੈ ਕੇ ਚੱਲੇ ਘਸੁੰਨ-ਮੁੱਕੇ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - July 10, 2026 0 2 Facebook Twitter Pinterest WhatsApp ਮਲੋਟ ਸ਼ਹਿਰ ਅੰਦਰ ਸਥਿਤ ਵੱਡੇ ਧਾਰਮਿਕ ਸਥਾਨ ਅਗਰਵਾਲ ਪੀਰਖਾਨਾ ਅੰਦਰ ਲੜਾਈ ਹੋਣ ਦੀ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਇਹ ਝਗੜਾ ਧਾਰਮਿਕ ਸਥਾਨ ਦੀ ਗੱਦੀ ਨੂੰ ਲੈ ਕੇ ਹੋਇਆ ਹੈ। ਝਗੜੇ ਵਿਚ ਦੋਵੇਂ ਧਿਰਾਂ ਦੇ ਕਈ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸੇ ਦੌਰਾਨ ਘਟਨਾ ਦੀਆਂ ਸੀਸੀਟੀਵੀ ਤ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿਚ ਦੋਵੇਂ ਧਿਰਾਂ ਆਪਸ ਵਿਚ ਗੁੱਥਮ-ਗੁੱਥਾ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਦੋਵੇਂ ਧਿਰਾਂ ਨੇ ਇਕ ਦੂਜੇ ਤੇ ਹਮਲੇ ਦਾ ਇਲਜ਼ਾਮ ਲਾਉਂਦਿਆਂ ਇਨਸਾਫ ਮੰਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਹਿਲਾ ਧਿਰ ਦੇ ਸੰਜੀਵ ਗਰਗ ਹੈੱਪੀ, ਅਮਨਦੀਪ ਗਰਗ, ਰੇਖਾ ਗਰਗ ਅਤੇ ਆਯੁਸ਼ ਗਰਗ ਨੇ ਦੋਸ਼ ਲਗਾਇਆ ਕਿ ਉਹ ਦਰਸ਼ਨ ਕਰਨ ਲਈ ਅਗਰਵਾਲ ਪੀਰਖਾਨਾ ਗਏ ਹੋਏ ਸਨ, ਜਿੱਥੇ ਦੂਜੀ ਧਿਰ ਦੇ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਰੇਖਾ ਗਰਗ ਨੇ ਦੋਸ਼ ਲਗਾਇਆ ਕਿ ਉਸ ਨਾਲ ਕੁੱਟਮਾਰ ਕੀਤੀ ਗਈ, ਥੱਪੜ ਮਾਰੇ ਗਏ ਅਤੇ ਉਸ ਦਾ ਦੁਪੱਟਾ ਵੀ ਖਿੱਚਿਆ ਗਿਆ। ਇਸ ਘਟਨਾ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਚਾਰੇ ਜਣਿਆਂ ਨੂੰ ਸਰਕਾਰੀ ਹਸਪਤਾਲ ਮਲੋਟ ਵਿੱਚ ਦਾਖ਼ਲ ਕਰਵਾਇਆ ਗਿਆ। ਦੂਜੇ ਪਾਸੇ ਹਸਪਤਾਲ ਵਿੱਚ ਦਾਖ਼ਲ ਕੇਸ਼ਵ ਨੇ ਦੋਸ਼ ਲਗਾਇਆ ਕਿ ਪੀਰਖਾਨਾ ਵਿੱਚ ਲੰਗਰ ਪ੍ਰਥਾ ਸ਼ੁਰੂ ਕੀਤੇ ਜਾਣ ਨੂੰ ਲੈ ਕੇ ਦੂਜੀ ਧਿਰ ਉਨ੍ਹਾਂ ਨਾਲ ਰੰਜਿਸ਼ ਰੱਖਦੀ ਸੀ। ਉਸ ਨੇ ਕਿਹਾ ਕਿ ਦੂਜੀ ਧਿਰ ਦੇ ਲੋਕਾਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕੀਤੀ। ਜਦੋਂ ਉਹ ਝਗੜਾ ਛੁਡਵਾਉਣ ਲਈ ਅੱਗੇ ਆਇਆ ਤਾਂ ਉਸ ‘ਤੇ ਵੀ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਸ ਦੀ ਉਂਗਲ ‘ਤੇ ਸੱਟ ਲੱਗੀ। ਕੇਸ਼ਵ ਨੇ ਮਹਿਲਾ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਦੂਜੀ ਧਿਰ ਵੱਲੋਂ ਲਗਾਏ ਗਏ ਹੋਰ ਦੋਸ਼ਾਂ ਦਾ ਜਵਾਬ ਪੀਰਖਾਨਾ ਕਮੇਟੀ ਹੀ ਦੇ ਸਕਦੀ ਹੈ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਦੂਜੀ ਧਿਰ ਵੱਲੋਂ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉੱਧਰ ਪੁਲਿਸ ਦਾ ਕਹਿਣਾ ਹੈ ਕਿ ਅਗਰਵਾਲ ਪੀਰਖਾਨਾ ਮਲੋਟ ਵਿੱਚ ਦੋ ਪਰਿਵਾਰਾਂ ਵਿਚਾਲੇ ਹੋਏ ਵਿਵਾਦ ਕਾਰਨ ਇਹ ਝਗੜਾ ਹੋਇਆ। ਦੋਵੇਂ ਧਿਰਾਂ ਦੇ ਜ਼ਖ਼ਮੀ ਹਸਪਤਾਲ ਵਿੱਚ ਦਾਖ਼ਲ ਹਨ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਬਿਹਤਰ ਇਲਾਜ ਲਈ ਫ਼ਰੀਦਕੋਟ ਰੈਫਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮੈਡੀਕਲ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਅਤੇ ਰਿਪੋਰਟ ਦੇ ਆਧਾਰ ‘ਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।