Uncategorized ਪਠਾਨਕੋਟ ’ਚ ਬੱਸ ਪਲਟਣ ਕਾਰਨ 5 ਸਵਾਰੀਆਂ ਜ਼ਖ਼ਮੀ/ ਸੜਕ ਦੀ ਮੰਦੀ ਹਾਲਤ ਕਾਰਨ ਵਾਪਰਿਆ ਹਾਦਸਾ/ ਸਵਾਰੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ, ਪੁਲਿਸ ਕਰ ਰਹੀ ਜਾਂਚ By admin - June 6, 2025 0 31 Facebook Twitter Pinterest WhatsApp ਪਠਾਨਕੋਟ ਚ ਬੱਸ ਪਲਟਣ ਕਾਰਨ ਪੰਜ ਸਵਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਐ। ਇਹ ਹਾਦਸਾ ਸੜਕ ਦੀ ਮੰਦੀ ਹਾਲਤ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਐ। ਜਾਣਕਾਰੀ ਅਨੁਸਾਰ ਪ੍ਰਾਈਵੇਟ ਕੰਪਨੀ ਦੀ ਬੱਸ ਪਠਾਨਕੋਟ ਤੋਂ ਤਾਰਾਗੜ੍ਹ ਵੱਲ ਜਾ ਰਹੀ ਸੀ ਕਿ ਪਿੰਡ ਜਾਣੀਚੱਕ ਨੇੜੇ ਬੱਸ ਸੜਕ ’ਤੇ ਪਏ ਵੱਡੇ ਟੋਏ ਵਿਚ ਵੱਜਣ ਕਾਰਨ ਪਲਟ ਗਈ। ਇਸ ਹਾਦਸੇ ਵਿਚ 5 ਸਵਾਰੀਆਂ ਜ਼ਖਮੀ ਹੋਈਆਂ ਨੇ, ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਪ ਵਿਚ ਭਰਤੀ ਕਰਵਾਇਆ ਗਿਆ ਐ। ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਐ। ਸਥਾਨਕ ਵਾਸੀਆਂ ਨੇ ਸਰਕਾਰ ਤੋਂ ਸੜਕਾਂ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਐ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਦੇ ਸੰਚਾਲਕ ਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਪਠਾਨਕੋਟ ਤੋਂ ਤਾਰਾਗੜ੍ਹ ਜਾ ਰਹੇ ਸੀ ਕਿ ਰਸਤੇ ਵਿੱਚ ਜਾਣੀਚੱਕ ਪਿੰਡ ਦੇ ਨੇੜੇ ਰਸਤਾ ਖਰਾਬ ਸੀ ਜਿਸ ਕਾਰਨ ਬੱਸ ਟੋਏ ਵਿੱਚ ਜਾ ਵੜੀ ਅਤੇ ਬੱਸ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਬੱਸ ਪਲਟ ਗਈ। ਉਹਨਾਂ ਦੱਸਿਆ ਕਿ ਅਸੀਂ ਆਪਣੀ ਬੱਸ ਨੂੰ ਛੱਡ ਕੇ ਸਵਾਰੀਆਂ ਜਖਮੀਆਂ ਨੂੰ ਲੈ ਕੇ ਸਿਵਿਲ ਹਸਪਤਾਲ ਪਠਾਨਕੋਟ ਚ ਦਾਖਲ ਕਰਵਾਇਆ ਹੈ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਟੁੱਟੀਆਂ ਸੜਕਾਂ ਦੀ ਸਾਰ ਲਈ ਜਾਏ ਤਾਂ ਜੋ ਲੋਕਾਂ ਦੀ ਜਾਨ ਮਾਲ ਦੀ ਹਿਫਾਜਤ ਹੋ ਸਕੇ। ਇਸ ਸੰਬੰਧ ਵਿੱਚ ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਡਾਕਟਰ ਸੁਨੀਲ ਚੰਦ ਦਾ ਕਹਿਣਾ ਹੈ ਕਿ ਉਕਤ ਦੁਰਘਟਨਾ ਵਿੱਚ ਪੰਜ ਜਖਮੀ ਸਵਾਰੀਆਂ ਸਿਵਲ ਹਸਪਤਾਲ ਵਿੱਚ ਆਈਆਂ ਹਨ ਜਿਨ੍ਹਾਂ ਦਾ ਸੰਬੰਧਤ ਮਾਹਿਰ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ, ਸਾਰੀਆਂ ਸਵਾਰੀਆਂ ਖਤਰੇ ਤੋਂ ਬਾਹਰ ਹਨ।