ਫਰੀਦਕੋਟ ’ਚ ਲੋਕਾਂ ਹੱਥੇ ਚੜ੍ਹਿਆ ਚੋਰ/ ਦੁਕਾਨ ਤੋਂ ਗਹਿਣੇ ਚੱਕ ਕੇ ਹੋਇਆ ਸੀ ਫਰਾਰ/ ਛਿੱਤਰ ਪਰੇਡ ਬਾਅਦ ਕੀਤਾ ਪੁਲਿਸ ਹਵਾਲੇ

0
2

ਫਰੀਦਕੋਟ ਚ ਸੁਨਿਆਰੇ ਦੀ ਦੁਕਾਨ ਤੋਂ ਗਹਿਣੇ ਚੋਰੀ ਕਰ ਕੇ ਭੱਜਦੇ ਨੌਜਵਾਨ ਨੂੰ ਲੋਕਾਂ ਵੱਲੋਂ ਕਾਬੂ ਕਰ ਕੇ ਪੁਲਿਸ ਹਵਾਲੇ ਕਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸੁਨਿਆਰੇ ਦੀ ਦੁਕਾਨ ਉਤੇ ਗ੍ਰਾਹਕ ਬਣ ਕੇ ਆਏ ਪਗੜੀਧਾਰੀ ਨੌਜਵਾਨ ਕੁੱਝ ਗਹਿਣੇ ਲੈ ਕੇ ਫਰਾਰ ਹੋ ਗਿਆ, ਜਿਸ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਫੜ ਲਿਆ ਅਤੇ ਛਿੱਤਰ ਪਰੇਡ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ। ਮੁਲਜਮ ਦੀ ਪਛਾਣ ਅਰਸ਼ਦੀਪ ਵਾਸੀ ਪਿੰਡ ਚੜਿੱਕ ਮੋਗਾ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਬੀਤੀ ਦੇਰ ਸ਼ਾਮ ਦੀ ਹੈ ਜਦੋਂ ਫਰੀਦਕੋਟ ਦੇ ਇੱਕ ਸਰਾਫ ਦੀ ਦੁਕਾਨ ਤੇ ਇੱਕ ਪਗੜੀਧਾਰੀ ਨੋਜਵਾਨ ਆਉਦਾ ਹੈ ਜੋ ਦੁਕਾਨਦਾਰ ਤੋਂ ਕੁੱਜ ਚਾਂਦੀ ਦੇ ਗਹਿਣੇ ਦਿਖਾਉਣ ਦੀ ਮੰਗ ਕਰਦਾ ਹੈ ਅਤੇ ਜਦੋਂ ਦੁਕਾਨਦਾਰ ਵੱਲੋਂ ਉਸਨੂੰ ਚਾਂਦੀ ਦੇ ਗਹਿਣੇ ਦਿਖਾਏ ਜਾ ਰਹੇ ਸਨ ਅਤੇ ਇਸੇ ਦਰਮਿਆਨ ਜਦੋ ਦੁਕਾਨਦਾਰ ਦਾ ਧਿਆਨ ਦੂਜੇ ਗ੍ਰਾਹਕ ਵੱਲੀ ਜਾਂਦਾ ਹੈ ਤਾਂ ਉਕਤ ਨੌਜਵਾਨ ਮੌਕਾ ਦੇਖ ਕੇ ਦਿਖਾਏ ਜਾਣ ਵਾਲੇ ਗਹਿਣੇ ਚੁੱਕ ਕੇ ਫਰਾਰ ਹੋ ਜਾਂਦਾ ਹੈ।
ਜਦੋਂ ਦੁਕਾਨਦਾਰ ਵੱਲੋਂ ਰੌਲਾ ਪਾਇਆ ਗਿਆ ਤਾਂ ਨਜ਼ਦੀਕੀ ਦੁਕਾਨਦਾਰ ਵੱਲੋਂ ਤੁਰੰਤ ਉਸਦਾ ਪਿੱਛਾ ਕਰਕੇ ਕਾਬੂ ਕਰ ਲਿਆ ਜਾਂਦਾ ਹੈ ਅਤੇ ਉਸਦੇ ਚੰਗੀ ਸੇਵਾ ਕਰਨ ਤੋਂ ਬਾਅਦ ਪੁਲਿਸ ਹਵਾਲੇ ਕੀਤਾ ਜਾਂਦਾ ਹੈ ਜਿਸ ਦੀਆਂ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਹਨ। ਪੁਲਿਸ ਮੁਤਾਬਿਕ ਅਰਸ਼ਦੀਪ ਨਾਮਕ ਇਹ ਨੌਜਵਾਨ ਮੋਗਾ ਜ਼ਿਲੇ ਦੇ ਪਿੰਡ ਚੜਿੱਕ ਦਾ ਰਹਿਣ ਵਾਲਾ ਹੈ ਜਿਸ ਖਿਲਾਫ ਦੁਕਾਨਦਾਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਨੂੰ ਰਿਮਾਂਡ ਤੇ ਲੈਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਕੇ ਉਸ ਵੱਲੋਂ ਹੋਰ ਕਿਹੜਿਆ ਵਾਰਦਾਤ ਕੀਤੀਆਂ ਗਈਆਂ ਹਨ।

LEAVE A REPLY

Please enter your comment!
Please enter your name here