Uncategorized ਮਾਨਸਾ ਦੇ ਫਰਦ ਕੇਂਦਰਾਂ ਦੀ ਹੜਤਾਲ ਤੋਂ ਕਿਸਾਨ ਪ੍ਰੇਸ਼ਾਨ/ ਤਨਖਾਹਾਂ ਨਾ ਮਿਲਣ ਕਾਰਨ ਹੜਤਾਲ ’ਤੇ ਗਏ ਮੁਲਾਜ਼ਮ By admin - June 6, 2025 0 67 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਫਰਦ ਕੇਂਦਰਾਂ ਦੇ ਮੁਲਾਜ਼ਮ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਚਲੇ ਗਏ ਨੇ। ਇਨ੍ਹਾਂ ਮੁਲਾਜਮਾਂ ਦੇ ਹੜਤਾਲ ਤੇ ਚਲੇ ਜਾਣ ਕਾਰਨ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ। ਤਨਖਾਹਾਂ ਨਾ ਮਿਲਣ ਦੇ ਚਲਦਿਆਂ ਮੁਲਾਜਮਾਂ ਨੇ ਕੰਮ ਬੰਦ ਕਰ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਐ। ਗੱਲ ਜੇਕਰ ਮਾਨਸਾ ਦੀ ਕੀਤੀ ਜਾਵੇ ਤਾਂ ਇੱਥੇ ਹੀ ਫਰਦ ਕੇਂਦਰਾਂ ਦੇ ਮੁਲਾਜਮਾਂ ਦੇ ਹੜਤਾਲ ’ਤੇ ਚਲੇ ਜਾਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣੇ ਕਰਨਾ ਪਾ ਰਿਹਾ ਐ। ਫਰਦ ਕੇਂਦਰ ਵਿਚ ਕੰਮ ਕਰਵਾਉਣ ਆਏ ਕਿਸਾਨਾਂ ਨੇ ਸਰਕਾਰ ਤੋਂ ਫਰਦ ਕੇਂਦਰਾਂ ਦੇ ਮੁਲਾਜਮਾਂ ਦੀਆਂ ਮੰਗਾਂ ਮੰਨ ਕੇ ਹੜਤਾਲ ਖਤਮ ਕਰਵਾਉਣ ਦੀ ਮੰਗ ਕੀਤੀ ਐ। ਫਰਦ ਕੇਂਦਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਉਹਨਾਂ ਦਾ ਜਿਸ ਕੰਪਨੀ ਦੇ ਅਧੀਨ ਉਹ ਕੰਮ ਕਰਦੇ ਸਨ ਕੰਟਰੈਕਟ ਵੀ ਖਤਮ ਹੋ ਚੁੱਕਿਆ ਹੈ ਪਰ ਅਜੇ ਤੱਕ ਨਾ ਤਾਂ ਸਰਕਾਰ ਵੱਲੋਂ ਨਵੀਂ ਕੰਪਨੀ ਦੇ ਅਧੀਨ ਉਹਨਾਂ ਦਾ ਕੰਟਰੈਕਟ ਕਰਵਾਇਆ ਗਿਆ ਹੈ ਅਤੇ ਨਾ ਹੀ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਕਾਰਨ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ ਹੈ ਜਿਸ ਦੇ ਰੋਸ ਵਜੋਂ ਉਹਨਾਂ ਵੱਲੋਂ ਅਣਮਿਥੇ ਸਮੇਂ ਦੇ ਲਈ ਹੜਤਾਲ ਕੀਤੀ ਗਈ। ਉਧਰ ਫਰਦ ਕੇਂਦਰਾਂ ਦੇ ਵਿੱਚ ਰਜਿਸਟਰੀਆਂ ਸੁਸਾਇਟੀਆਂ ਦੇ ਵਿੱਚ ਅਤੇ ਹੋਰ ਕੰਮਾਂ ਦੇ ਲਈ ਫਰਦਾਂ ਲੈਣ ਦੇ ਲਈ ਆਉਣ ਵਾਲੇ ਕਿਸਾਨ ਵੀ ਪਰੇਸ਼ਾਨ ਦਿਖਾਈ ਦੇ ਰਹੇ ਨੇ। ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਕਈ ਦਿਨਾਂ ਤੋਂ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਫਰਦ ਕੇਂਦਰਾਂ ਦੇ ਵਿੱਚ ਉਹਨਾਂ ਨੂੰ ਫਰਦ ਨਹੀਂ ਮਿਲ ਰਹੀ। ਉਹਨਾਂ ਕਿਹਾ ਕਿ ਸਰਕਾਰ ਇਸ ਮਸਲੇ ਦਾ ਤੁਰੰਤ ਹੱਲ ਕਰੇ ਕਿਉਂਕਿ ਕਿਸਾਨਾਂ ਦਾ ਇਸ ਸਮੇਂ ਝੋਨੇ ਦੀ ਬਿਜਾਈ ਦਾ ਸੀਜਨ ਚੱਲ ਰਿਹਾ ਹੈ ਅਤੇ ਦੂਸਰੇ ਪਾਸੇ ਉਹਨਾਂ ਨੂੰ ਫਰਦ ਨਾ ਮਿਲਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ।