ਪੰਜਾਬ ਸਮਰਾਲਾ ’ਚ ਕੱਚੇ ਸਫਾਈ ਸੇਵਕਾਂ ਦੀ ਹੜਤਾਲ/ ਵਾਅਦੇ ਮੁਤਾਬਕ ਪੱਕਾ ਨਾ ਕਰਨ ਦੇ ਇਲਜਾਮ/ ਸਰਕਾਰ ’ਤੇ ਲਾਏ ਵਾਅਦਾ-ਖਿਲਾਫੀ ਦੇ ਦੋਸ਼ By admin - July 9, 2026 0 2 Facebook Twitter Pinterest WhatsApp ਸਮਰਾਲਾ ਵਿਖੇ ਸਫਾਈ ਸੇਵਕ ਯੂਨੀਅਨ ਅਤੇ ਕੱਚੇ ਮੁਲਾਜਮਾਂ ਵੱਲੋਂ ਮੁਕੰਮਲ ਹੜਤਾਲ ਕੀਤੀ ਗਈ। ਸਰਕਾਰ ਦੀ ਵਾਅਦਾ ਖਿਲਾਫੀ ਤੋਂ ਪ੍ਰੇਸ਼ਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ 5 ਮਈ ਦੇ ਸੂਬਾ ਪੱਧਰ ਤੇ ਹੜਤਾਲ ਕੀਤੀ ਸੀ ਪਰ ਸਰਕਾਰ ਦੇ ਇਕ ਮਹੀਨੇ ਵਿਚ ਮੰਗ ਮੰਨੇ ਦੇ ਭਰੋਸੇ ਤੋਂ ਬਾਅਦ ਹੜਤਾਲ ਖਤਮ ਕਰ ਦਿੱਤੀ ਸੀ ਪਰ ਸਰਕਾਰ ਨੇ ਮੰਗ ਪੂਰੀ ਨਹੀਂ ਕੀਤੀ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਮੁੜ ਹੜਤਾਲ ਕਰਨੀ ਪਈ ਹੈ। ਮੁਲਾਜਮ ਆਗੂਆਂ ਨੇ ਕਿਹਾ ਕਿ ਜੇਕਰ ਮੰਗਾਂ ਛੇਤੀ ਨਾ ਮੰਨੀਆਂ ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਬੰਧੀ ਗੱਲਬਾਤ ਕਰਦੇ ਹੋਏ ਅਹੁਦੇਦਾਰਾਂ ਨੇ ਕਿਹਾ ਕਿ ਪੰਜ ਮਈ ਤੋਂ ਅਣਮੱਥੇ ਸਮੇਂ ਲਈ ਪੰਜਾਬ ਭਰ ਵਿੱਚ ਕੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਸੀ। ਇਸ ਤੋਂ ਬਾਅਦ ਇੱਕ ਮਹੀਨੇ ਵਿੱਚ ਹੱਕੀ ਮੰਗਾਂ ਮੰਨਣ ਵਿਸ਼ਵਾਸ਼ ਦਿਵਾਇਆ ਗਿਆ ਪਰ ਨਗਰ ਨਿਗਮ ਚੋਣਾਂ ਤੋਂ ਬਾਦ ਸਰਕਾਰ ਮੁੜ ਭੁੱਲ ਗਈ ਹੈ। ਮੁਲਾਜ਼ਮ ਆਗੂਆਂ ਨੇ ਗਿਲਾ ਜਾਹਰ ਕੀਤਾ ਕਿ ਸਿਰਫ ਨਗਰ ਕੌਂਸਲ ਦੀਆਂ ਚੋਣਾਂ ਕਰਾਉਣ ਵਾਸਤੇ ਹੀ ਝੂਠਾ ਲਾਰਾ ਲਾਇਆ ਗਿਆ। ਇਸ ਸਬੰਧ ਵਿੱਚ ਪਿਛਲੇ ਦਿਨੀ ਇੱਕ ਵੱਡਾ ਰੋਸ਼ ਮਾਰਚ ਵੀ ਪੰਜਾਬ ਪੱਧਰ ਤੇ ਕੱਢਿਆ ਗਿਆ ਜਿਸ ਦਾ ਕੋਈ ਸਿੱਟਾ ਨਾ ਨਿਕਲਿਆ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਨੂੰ 2 ਤਰੀਕ ਦਾ ਸਮਾਂ ਦਿੱਤਾ ਗਿਆ ਸੀ ਪਰੰਤੂ 2 ਤਰੀਕ ਵਾਲੀ ਮੀਟਿੰਗ ਵਿੱਚ ਵੀ ਕੋਈ ਹੱਲ ਨਾ ਨਿਕਲ ਸਕਿਆ, ਜਿਸ ਕਾਰਨ ਅਸੀਂ ਅੱਜ 8/7,/2026 ਤੋਂ ਫਿਰ ਅਣਮਿੱਥੇ ਸਮੇਂ ਲਈ ਕੰਮ ਛੋੜ ਹੜਤਾਲ ਕਰ ਦਿੱਤੀ ਗਈ ਹੈ।