ਪੰਜਾਬ ਅੰਮ੍ਰਿਤਸਰ ਦੇ ਪਟਰੋਲ ਪੰਪਾਂ ਦੀ ਵਿਧਾਇਕ ਧਾਲੀਵਾਲ ਵੱਲੋਂ ਚੈਕਿੰਗ/ ਪਟਰੋਲ ’ਚ ਮੌਜੂਦ ਐਥਾਨੋਲ ਦੀ ਕੀਤੀ ਜਾਂਚ/ ਕੇਂਦਰ ਸਰਕਾਰ ’ਤੇ ਲਾਏ ਲੋਕਾਂ ਨੂੰ ਲੁੱਟਣ ਦੇ ਇਲਜ਼ਾਮ By admin - July 8, 2026 0 2 Facebook Twitter Pinterest WhatsApp ਆਪ ਵਿਧਾਇਕ ਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਆਪਣੀ ਟੀਮ ਸਮੇਤ ਆਪਣੇ ਹਲਕੇ ਦੇ ਪਟਰੋਲ ਪੰਪਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਟਰੋਲ ਦੇ ਸੈਂਪਲ ਲੈ ਕੇ ਤੇਲ ਵਿਚ ਮੌਜੂਦ ਐਥਾਨੋਲ ਦੀ ਜਾਂਚ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਲੋਕਾਂ ਦੀਆਂ ਗੱਡੀਆਂ ਖਰਾਬ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇਲ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਲੋਕਾਂ ਦੀ ਲੁੱਟ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਗਡਗਰੀ ਆਪਣੇ ਪੁੱਤਰਾਂ ਦੇ ਕਾਰੋਬਾਰ ਨੂੰ ਲਾਭ ਪਹੁੰਚਾਉਣ ਖਾਤਰ ਐਥਾਨੋਲ ਵਾਲਾ ਤੇਲ ਲੋਕਾਂ ਨੂੰ ਮਹਿੰਗੇ ਭਾਅ ਵੇਚ ਰਹੇ ਹਨ, ਜਿਸ ਕਾਰਨ ਲੋਕਾਂ ਦੀ ਪੈਸੇ ਦੀ ਬਰਬਾਦੀ ਦੇ ਨਾਲ ਨਾਲ ਵਾਹਨ ਵੀ ਖਰਾਬ ਹੋ ਰਹੇ ਹਨ। ਮੋਦੀ ਸਰਕਾਰ ਪੈਟਰੋਲ ਦੇ ਰੇਟ ਤਾਂ ਘੱਟ ਨਹੀਂ ਕਰੇਗੀ ਜਦਕਿ ਤੇਲ ਕੰਪਨੀਆਂ ਹਜ਼ਾਰਾਂ ਕਰੋੜਾਂ ਦਾ ਮੁਨਾਫ਼ਾ ਕਮਾ ਰਹੀਆਂ ਹਨ।