ਪੰਜਾਬ ਗੁਰਦਾਸਪੁਰ ’ਚ ਮੁੜ ਹੜਤਾਲ ’ਤੇ ਰੋਡਵੇਜ ਕਾਮੇ/ ਡਿਪੂ ਬੰਦ ਕਰ ਕੇ ਕੀਤਾ ਪ੍ਰਦਰਸ਼ਨ/ ਤਨਖਾਹਾਂ ’ਚ ਵਾਧਾ ਲਾਗੂ ਨਾ ਕਰਨ ਦਾ ਕੀਤਾ ਵਿਰੋਧ By admin - July 8, 2026 0 2 Facebook Twitter Pinterest WhatsApp ਗੁਰਦਾਸਪੁਰ ’ਚ ਰੋਡਵੇਜ਼ ਕਾਮੇ ਮੁੜ ਹੜਤਾਲ ਤੇ ਚਲੇ ਗਏ ਹਨ। ਤਨਖਾਹਾਂ ਵਿਚ ਵਾਧਾ ਲਾਗੂ ਨਾ ਹੋਣ ਤੋਂ ਨਾਰਾਜ ਕਾਮਿਆਂ ਨੇ ਰੋਡਵੇਜ ਡਿਪੂ ਬੰਦ ਕਰ ਕੇ ਨਾਅਰੇਬਾਜ਼ੀ ਕੀਤੀ। ਕਾਮਿਆਂ ਦਾ ਇਲਜ਼ਾਮ ਹੈ ਕਿ ਸਰਕਾਰ ਵੱਲੋਂ ਤਨਖਾਹਾਂ ਵਿਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਪਰ ਮਹਿਕਮੇ ਵੱਲੋਂ ਲਾਗੂ ਨਹੀਂ ਕੀਤਾ, ਜਿਸ ਦੇ ਚਲਦਿਆਂ ਮੁਲਾਜਮਾਂ ਸਾਰੇ 18 ਡਿਪੂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮਹਿਕਮੇ ਨੇ ਫੈਸਲਾ ਛੇਤੀ ਲਾਗੂ ਨਾ ਕੀਤਾ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਕਂਟਰੈਕਟ ਬੇਸ ਤੇ ਭਰਤੀ ਕੀਤੇ ਗਏ ਰੋਡਵੇਜ਼, ਪੀ ਆਰ ਟੀ ਸੀ ,ਪਨਬਸ ਕਾਮਿਆਂ ਦੀਆਂ ਤਨਖਾਵਾਂ ਵਿੱਚ 15 ਫੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹਨਾਂ ਕਾਮਿਆਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਖਤਮ ਕਰਨ ਦਾ ਐਲਾਨ ਕੀਤਾ ਸੀ ਪਰ ਤਿੰਨ ਮਹੀਨੇ ਗੁਜਰਨ ਦੇ ਬਾਵਜੂਦ ਸਰਕਾਰ ਵੱਲੋਂ ਕੀਤੇ ਗਏ ਇਸ ਐਲਾਨ ਨੂੰ ਪੰਜਾਬ ਰੋਡਵੇਜ਼ ਅਤੇ ਪਨਬਸ ਮਹਿਕਮੇ ਵੱਲੋਂ ਅਮਲੀ ਜਾਮਾ ਨਹੀਂ ਪਹਿਣਾਇਆ ਗਿਆ। ਪੀਆਰਟੀਸੀ ਪਨਬਸ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਬਾਰ ਬਾਰ ਇਸ ਸਬੰਧ ਵਿੱਚ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ ਪਰ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ ਜਿਸ ਨੂੰ ਲੈ ਕੇ ਅੱਜ ਸਾਰੇ ਦੇ ਸਾਰੇ 18 ਡੀਪੂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਜੇਕਰ ਸਰਕਾਰ ਦੇ ਕੀਤੇ ਐਲਾਨ ਦਾ ਨੂੰ ਮਹਿਕਮੇ ਵੱਲੋਂ ਜਲਦੀ ਤੋਂ ਜਲਦੀ ਲਾਗੂ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।