ਬਰਨਾਲਾ ਅਧੀਨ ਆਉਂਦੇ ਧਨੌਲਾ ’ਚ ਇਕ 5 ਸਾਲਾ ਬੱਚੀ ਦੇ ਘਰੇਲੂ ਝਗੜੇ ਦੀ ਭੇਂਟ ਚੜ੍ਹਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਇੱਥੇ ਇਕ ਵਿਆਹੁਤਾ ਨੇ ਪਤੀ ਨਾਲ ਝਗੜੇ ਤੋਂ ਬਾਅਦ ਪਹਿਲਾ ਆਪਣੀ 5 ਸਾਲਾ ਬੱਚੀ ਨੂੰ ਨਹਿਰ ਵਿਚ ਸੁੱਟਿਆ ਅਤੇ ਫਿਰ ਖੁਦ ਛਾਲ ਮਾਰ ਦਿੱਤੀ। ਇਸੇ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਮਹਿਲਾ ਨੂੰ ਤਾਂ ਬਚਾਅ ਲਿਆ ਪਰ ਬੱਚੀ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾ ਬੱਚੀ ਦੀ ਪਛਾਣ ਗੁਰਨੀਤ ਕੌਰ ਵਜੋਂ ਹੋਈ ਐ। ਪੁਲਿਸ ਦੇ ਦੱਸਣ ਮੁਤਾਬਕ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕਾ ਦਾ ਪਿਤਾ ਬਾਰੂ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਮ੍ਰਿਤਕਾ ਦੀ ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।