ਪੰਜਾਬ ਜਗਰਾਓਂ ਪੁਲਿਸ ਨੇ ਸੁਲਝਾਇਆ ਕਤਲ ਦਾ ਮਾਮਲਾ/ ਜ਼ਹਿਰੀਲੇ ਟੀਕੇ ਨਾਲ ਹੋਈ ਸੀ ਨੌਜਵਾਨ ਦੀ ਮੌਤ/ ਪੁਲਿਸ ਨੇ ਮੁਲਜ਼ਮਾਂ ਨੂੰ ਫੜ ਕੇ ਜਾਂਚ ਕੀਤੀ ਸ਼ੁਰੂ By admin - June 25, 2026 0 2 Facebook Twitter Pinterest WhatsApp ਜਗਰਾਓ ਪੁਲਿਸ ਪੁਲਿਸ ਨੇ ਪਿੰਡ ਹਠੂਰ ਵਿਖੇ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਮ੍ਰਿਤਕ ਦੇ ਦੋ ਦੋਸਤਾਂ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਾਂਚ ਮੁਤਾਬਕ ਮ੍ਰਿਤਕ ਹਰਜਿੰਦਰ ਸਿੰਘ ਦੀ ਮੌਤ ਇਨ੍ਹਾਂ ਦੋਵਾਂ ਵੱਲੋਂ ਲਗਾਏ ਜ਼ਹਿਰੀਲੇ ਟੀਕੇ ਨਾਲ ਹੋਈ ਸੀ। ਪੁਲਿਸ ਵੱਲੋਂ ਮੁਲਜਮਾਂ ਦਾ ਰਿਮਾਂਡ ਲੈ ਕੇ ਅਗਲੀ ਪੁਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਟੀਕਾ ਲਗਾਉਣ ਦੇ ਕਾਰਨਾਂ ਦਾ ਖੁਲਾਸਾ ਹੋਣ ਦੀ ਉਮੀਦ ਹੈ। ਦੱਸਣਯੋਗ ਹੈ ਬੀਤੇ ਦਿਨੀਂ ਜਗਰਾਓਂ ਦੇ ਪਿੰਡ ਹਠੂਰ ਦੇ ਛੱਪੜ ਨੇੜਿਓ ਇਕ ਨੌਜ਼ਵਾਨ ਹਰਜਿੰਦਰ ਸਿੰਘ ਦੀ ਲਾਸ਼ ਮਿਲਣ ਨਾਲ ਸਾਰੇ ਪਿੰਡ ਹੈਰਾਨ ਸੀ,ਕਿਉਂਕਿ ਮ੍ਰਿਤਕ ਹਰਜਿੰਦਰ ਸਿੰਘ ਹਿਮਾਚਲ ਵਿੱਚ ਨੌਕਰੀ ਕਰਦਾ ਸੀ ਤੇ ਛੁੱਟੀਆਂ ਵਿਚ ਆਪਣੇ ਪਿੰਡ ਆਇਆ ਹੋਇਆ ਸੀ ਤੇ ਅਚਾਨਕ ਉਸਦੀ ਲਾਸ਼ ਬਰਾਮਦ ਹੋਈ ਸੀ। ਪੁਲਿਸ ਨੇ ਮਾਮਲੇ ਨੂੰ ਸੁਲਝਾਉਂਦਿਆਂ ਮ੍ਰਿਤਕ ਦੇ ਦੋ ਦੋਸਤਾਂ ਨੂੰ ਕਾਬੂ ਕੀਤਾ ਹੈ।