2024 ਚ ਮਿਸ ਗ੍ਰੈਂਡ ਇੰਟਰਨੈਸ਼ਨਲ ਬਣੀ ਰੇਚਲ ਗੁਪਤਾ ਨੇ ਆਪਣਾ ਖਿਤਾਬ ਮੋੜਣ ਤੋਂ ਬਾਅਦ ਵੱਡੇ ਖੁਲਾਸੇ ਕੀਤੇ ਨੇ। ਜਲੰਧਰ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੇਚਲ ਗੁਪਤਾ ਨੇ ਪ੍ਰਬੰਧਕਾਂ ਤੇ ਗੰਭੀਰ ਇਲਜਾਮ ਲਾਉਂਦਿਆਂ ਮਾਮਲੇ ਨੂੰ ਅਖੀਰ ਤਕ ਲਿਜਾਣ ਦੀ ਗੱਲ ਕਹੀ ਐ। ਆਪਣੇ ਸੰਬੋਧਨ ਦੌਰਾਨ ਰੇਚਲ ਗੁਪਤਾ ਨੇ ਐਮਜੀਆਈ ਪ੍ਰਬੰਧਕਾਂ ’ਤੇ ਸੈਕਸੁਅਲ ਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਦੇ ਇਲਜਾਮ ਲਾਏ ਨੇ। ਰੇਚਲ ਗੁਪਤਾ ਨੇ ਕਿਹਾ ਕਿ ਉਹ ਇੱਜਤ ਨੂੰ ਪੈਰਾਂ ਹੇਠ ਰੁਲਣ ਨਹੀਂ ਦੇਵੇਗੀ ਅਤੇ ਇਸ ਮਾਮਲੇ ਦੀ ਲੜਾਈ ਨੂੰ ਅਖੀਰ ਤਕ ਲੜਦੀ ਰਹੇਗੀ। ਦੱਸਣਯੋਗ ਐ ਕਿ ਪੰਜਾਬ ਦੇ ਜਲੰਧਰ ਨਾਲ ਸਬੰਧਤ ਰੇਚਲ ਗੁਪਤਾ ਨੇ 2024 ਵਿਚ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤਿਆ ਸੀ ਜੋ ਉਸ ਨੇ ਬੀਤੀ 28 ਮਈ ਨੂੰ ਵਾਪਸ ਕਰ ਦਿੱਤਾ ਸੀ। ਰੇਚਲ ਗੁਪਤਾ ਨੇ ਆਪਣਾ ਤਾਜ ਵਾਪਸ ਕਰਦਿਆਂ ਸੰਸਨੀਖੇਜ਼ ਖੁਲਾਸੇ ਕੀਤੇ ਹਨ। ਰੇਚਲ ਨੇ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਉਨ੍ਹਾਂ ਨੂੰ ਮਿਸ ਗਰੈਂਡ ਇੰਟਰਨੈਸ਼ਨਲ ਵੱਲੋਂ ਸੈਕਸੁਅਲ ਅਤੇ ਮਾਨਸਿਕ ਤੌਰ ‘ਤੇ ਹਰਾਸ ਕੀਤਾ ਗਿਆ। ਰੇਚਲ ਨੇ ਦੱਸਿਆ ਕਿ ਉਨ੍ਹਾਂ ਨਾਲ ਨਿਰਦੇਸ਼ਿਤ ਕੰਟ੍ਰੈਕਟ ਅਨੁਸਾਰ ਕੰਮ ਕਰ ਰਹੀ ਸਨ, ਪਰ ਐਮਜੀਆਈ ਦੇ ਕੁਝ ਮੈਂਬਰਾਂ ਅਤੇ ਖੁਦ ਸੀਈਓ ਵੱਲੋਂ ਉਨ੍ਹਾਂ ਨਾਲ ਗਲਤ ਵਰਤਾਵ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਉੱਤੇ ਦਬਾਅ ਬਣਾਇਆ ਗਿਆ ਪਰ ਉਹ ਆਪਣੀ ਇਜ਼ਤ ਦੇ ਮਾਮਲੇ ਵਿੱਚ ਝੁਕਣ ਨੂੰ ਤਿਆਰ ਨਹੀਂ ਹੋਈ। ਐਮਜੀਆਈ ਵਲੋਂ ਉਨ੍ਹਾਂ ਨੂੰ ਨਾ ਹੀ ਇੱਕ ਰੁਪਇਆ ਦਿੱਤਾ ਗਿਆ ਅਤੇ ਨਾ ਹੀ ਉਹ ਸਹੂਲਤਾਂ ਜਿਹੜੀਆਂ ਕੰਟ੍ਰੈਕਟ ਵਿੱਚ ਵਾਅਦੇ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਕੱਪੜੇ, ਰਹਿਣ-ਸਹਿਣ, ਯਾਤਰਾ ਆਦਿ ਦੇ ਸਾਰੇ ਖਰਚੇ ਉਨ੍ਹਾਂ ਨੇ ਆਪਣੇ ਪੈਸੇ ਨਾਲ ਚੁਕਾਏ। ਸਭ ਤੋਂ ਗੰਭੀਰ ਦੋਸ਼ ‘ਬੈੱਡ ਟਚ’ ਦੇ ਲਗਾਏ ਗਏ ਹਨ। ਰੇਚਲ ਨੇ ਕਿਹਾ ਕਿ ਇਹ ਤਜਰਬਾ ਉਨ੍ਹਾਂ ਲਈ ਤੋੜ ਦੇਣ ਵਾਲਾ ਸੀ, ਪਰ ਹੁਣ ਉਹ ਕਾਨੂੰਨੀ ਰਾਹੀਂ ਇਨਸਾਫ ਲੈਣ ਦੀ ਲੜਾਈ ਲੜਣਗੇ। ਤਾਜ ਖਾਲੀ ਹੋਣ ਉਪਰੰਤ, ਫਿਲੀਪੀਨਜ਼ ਦੀ ਕ੍ਰਿਸਟੀਨ ਓਪਿਆਜ਼ਾ ਨੂੰ ਨਵੀਂ ਮਿਸ ਗ੍ਰੈਂਡ ਇੰਟਰਨੈਸ਼ਨਲ ਘੋਸ਼ਿਤ ਕੀਤਾ ਗਿਆ ਹੈ। ਰੇਚਲ ਨੇ ਉਸਨੂੰ ਵਧਾਈ ਦਿੰਦਿਆਂ ਆਸ ਕੀਤੀ ਕਿ ਉਸ ਨਾਲ ਕੁਝ ਵੀ ਗਲਤ ਨਾ ਹੋਵੇ। ਅੰਤ ਵਿੱਚ, ਰੇਚਲ ਨੇ ਆਖਿਆ ਕਿ ਉਹ ਆਪਣੀ ਇਜ਼ਤ ਨੂੰ ਪੈਰਾਂ ਹੇਠ ਨਹੀਂ ਰੌਂਦੇਗੀ ਅਤੇ ਇਸ ਮਾਮਲੇ ਨੂੰ ਅਖੀਰ ਤੱਕ ਲੈ ਕੇ ਜਾਵੇਗੀ।