ਬਠਿੰਡਾ ’ਚ ਲੋਕਾਂ ਹੱਥੇ ਚੜ੍ਹਿਆ ਚੋਰ/ ਅੱਧੀ ਰਾਤ ਨੂੰ ਮੰਦਰ ’ਚ ਹੋਇਆ ਸੀ ਦਾਖਲ/ ਲੋਕਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ

0
2

 

ਬਠਿੰਡਾ ਦੇ ਸਿਰਕੀ ਬਾਜ਼ਾਰ ਇਲਾਕੇ ਦੀ ਵੀਡੀਓ ਸ਼ੋਸ਼ਲ ਮੀਡੀਆ ਵਿਚ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਕੁੱਝ ਲੋਕ ਇਕ ਚੋਰ ਨੂੰ ਛਿੱਤਰ ਪਰੇਡ ਤੋਂ ਬਾਅਦ ਪੁਲਿਸ ਹਵਾਲੇ ਕਰਦੇ ਦਿਖਾਈ ਦੇ ਰਹੇ ਨੇ। ਲੋਕਾਂ ਦੇ ਦੱਸਣ ਮੁਤਾਬਕ ਇਹ ਚੋਰ ਰਾਤ 2 ਵਜੇ ਦੇ ਕਰੀਬ ਚੋਰੀ ਦੀ ਨੀਅਤ ਨਾਲ ਮੰਦਰ ਅੰਦਰ ਦਾਖਲ ਹੋਇਆ ਸੀ, ਜਿਸ ਨੂੰ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ। ਲੋਕਾਂ ਨੇ ਸਥਾਨਕ ਪੁਲਿਸ ’ਤੇ ਚੋਰ ਨੂੰ ਬਿਨਾਂ ਕਾਰਵਾਈ ਤੋਂ ਛੱਡ ਦੇਣ ਦੇ ਇਲਜਾਮ ਲਾਏ ਹਨ।
ਜਾਣਕਾਰੀ ਅਨੁਸਾਰ ਇਹ ਚੋਰ ਇਕ ਖੰਭੇ ਰਾਹੀਂ ਮੰਦਰ ਅੰਦਰ ਹੋਇਆ ਸੀ ਅਤੇ ਉਸ ਨੇ ਕਾਫੀ ਸਾਰਾ ਸਮਾਨ ਗੱਠੜੀ ਵਿਚ ਬੰਨ ਲਿਆ ਸੀ ਪਰ  ਮੰਦਰ ਦੇ ਪੁਜਾਰੀ ਨੂੰ ਇਸ ਦੀ ਭਿਣਕ ਲੱਗ ਗਈ, ਜਿਸ ਦੇ ਰੌਲਾ ਪਾਉਣ ਤੇ ਲੋਕ ਇਕੱਠਾ ਹੋ ਗਏ ਜਿਨ੍ਹਾਂ ਨੇ ਦੋਸ਼ੀ ਨੂੰ ਫੜ ਲਿਆ ਅਤੇ ਕੁਟਾਪਾ ਚਾੜਣ ਬਾਅਦ ਪੁਲਿਸ ਹਵਾਲੇ ਕਰ ਦਿਤਾ। ਪ੍ਰਤੱਖਦਰਸ਼ੀਆਂ ਮੁਤਾਬਕ ਚੋਰ ਨੇ ਕਾਫੀ ਤਕਲੀਫ ਵਿਚ ਦਾ ਡਰਾਮਾ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਛੱਡ ਦਿੱਤਾ।
ਸਥਾਨਕ ਲੋਕਾਂ ਦੇ ਅਨੁਸਾਰ ਚੋਰ ਦੀ ਪਛਾਣ ਕਾਕੂ ਪੁੱਤਰ ਹਰਬੰਸ ਕੁਮਾਰ ਵਜੋਂ ਹੋਈ ਹੈ ਜੋ ਆਪਣੇ ਸਾਥੀਆਂ ਨਾਲ ਮਿਲ ਕੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ ਅਤੇ ਫੜੇ ਜਾਣ ਤੇ ਤਕਲੀਫ ਵਿਚ ਹੋਣ ਦਾ ਡਰਾਮਾ ਕਰਦੇ ਹਨ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਗੁੱਸੇ ਅਤੇ ਚਿੰਤਾ ਦਾ ਮਾਹੌਲ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਪੁਲਿਸ ਪ੍ਰਸਾਸਨ ਨੂੰ ਅਜਿਹੇ ਲੋਕਾਂ ਦੀ ਬਾਰੀਕੀ ਨਾਲ ਜਾਂਚ ਕਰ ਕੇ ਕਾਰਵਾਈ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here