ਗੁਰਾਇਆ ਦੇ ਬੜਾ ਪਿੰਡ ’ਚ ਹਥਿਆਰ ਦਿਖਾ ਕੇ 4 ਮੱਝਾਂ ਚੋਰੀ/ ਪਰਿਵਾਰ ਨੂੰ ਬੰਧਕ ਬਣਾ ਕੇ ਅੰਜ਼ਾਮ ਦਿੱਤੀ ਵਾਰਦਾਤ/ ਪੁਲਿਸ ਨੇ ਪਰਿਵਾਰ ਦੇ ਬਿਆਨਾਂ ’ਤੇ ਜਾਂਚ ਕੀਤੀ ਸ਼ੁਰੂ

0
2

ਗੁਰਾਇਆ ਦੇ ਪਿੰਡ ਬੜਾ ਪਿੰਡ ਵਿੱਚ ਲੁਟੇਰਿਆਂ ਵੱਲੋਂ ਪਰਿਵਾਰ ਨੂੰ ਬੰਧਕ ਬਣਾ ਮੱਝਾ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਪੀੜਤ ਪਰਿਵਾਰ ਦੇ ਦੱਸਣ ਮੁਤਾਬਕ ਅੱਧੀ ਰਾਤ ਨੂੰ ਬਲੈਰੋ ਕਾਰ ਵਿਚ ਸਵਾਰ ਹੋ ਕੇ ਆਏ ਦਰਜਨ ਦੇ ਕਰੀਬ ਲੁਟੇਰਿਆਂ ਨੇ ਪਰਵਾਸੀ ਪਰਿਵਾਰ ਨੂੰ ਬੰਧਕ ਬਣਾ ਕੇ 4 ਮੱਝਾ ਚੋਰੀ ਕਰ ਕੇ ਫਰਾਰ ਹੋ ਗਏ। ਮੱਝਾ ਦੇ ਮਾਲਕ ਹਰਪਾਲ ਸਿੰਘ ਦੇ ਦੱਸਣ ਮੁਤਾਬਕ ਲੁਟੇਰਿਆਂ ਨੇ ਪਰਵਾਸੀ ਮਜਦੂਰਾਂ ਨੂੰ ਪਿਸਟਲ ਦਿਖਾ ਕੇ ਬੰਧਕ ਬਣਾ ਲਿਆ ਅਤੇ 4 ਮੱਝਾ ਬਲੈਰੋ ਗੱਡੀ ਵਿਚ ਲੱਦ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤਾਂ ਦੇ ਦੱਸਣ ਮੁਤਾਬਕ ਇਸ ਚੋਰੀ ਨੇ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਪਹੁੰਚਾਇਆ ਹੈ। ਪੀੜਤ ਪਰਿਵਾਰ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here