
ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਦੀ ਕਥਿਤ ਵੀਡੀਓ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸੁਖਪਾਲ ਖਹਿਰਾ ਨੇ ਵੀਡੀਓ ਦੀ ਜਾਂਚ ਕਰਨ ਵਾਲੀਆਂ ਲੈਬਾਂ ਖਿਲਾਫ ਗੜਗਾਓਂ ਪੁਲਿਸ ਵੱਲੋਂ ਕਾਰਵਾਈ ਦੀ ਦਾਅਵਾ ਕੀਤਾ ਹੈ। ਸੁਖਪਾਲ ਖਹਿਰਾਂ ਦੇ ਦੱਸਣ ਮੁਤਾਬਕ ਲੈਬ ਮਾਲਕਾਂ ਨੇ ਪੁਲਿਸ ਕੋਲ ਪੈਸੇ ਲੈ ਕੇ ਫਰਜੀ ਰਿਪੋਰਟ ਤਿਆਰ ਕਰਨ ਦਾ ਇਕਸਾਫ ਕੀਤਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਸਰਕਾਰ ਨੇ ਗੁੜਗਾਓ ਤੋਂ ਫਰਜੀ ਰਿਪੋਰਟਾਂ ਬਣਾ ਕੇ ਝੂਠ ਬੋਲਿਆ ਹੈ, ਜਿਸ ਬਾਰੇ ਜਨਤਾ ਸਾਹਮਣੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਨੇ 17 ਜੂਨ ਨੂੰ ਸੀਐਮ ਦੇ ਵਿਵਾਦਿਤ ਵੀਡੀਓ ਸਬੰਧੀ ਮੀਡੀਆ ਅੱਗੇ ਇੱਕ ਝੂਠੀ ਲੈਬ ਰਿਪੋਰਟ ਪੇਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਦਿਖਾਈ ਗਈ ਰਿਪੋਰਟ ਬਣਾਉਣ ਵਾਲੀ ਗੁਰੁਗ੍ਰਾਮ ਦੀ ਲੈਬ ਦੇ ਮਾਲਕ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਲੈਬ ਸੰਚਾਲਕਾਂ ਨੇ ਮੰਨਿਆ ਹੈ ਕਿ ਪੈਸਿਆਂ ਦੇ ਲੈਣ-ਦੇਣ ਤੋਂ ਬਾਅਦ ਇਹ ਜਾਲੀ ਰਿਪੋਰਟ ਤਿਆਰ ਕੀਤੀ ਗਈ ਸੀ। ਖਹਿਰਾ ਦੇ ਅਨੁਸਾਰ ਰਿਪੋਰਟ ਤਿਆਰ ਕਰਵਾਉਣ ਲਈ ਪੰਜਾਬ ਪੁਲਿਸ ਦਾ ਇੱਕ ਸੀਨੀਅਰ ਅਧਿਕਾਰੀ ਵੀ ਲੈਬ ਵਿੱਚ ਗਿਆ ਸੀ। ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ ਦੋਸ਼ਾਂ ਨੂੰ ਗਲਤ ਸਾਬਤ ਕਰਕੇ ਦਿਖਾਉਣ ਦੀ ਚੁਨੌਤੀ ਦਿੱਤੀ ਹੈ।

