ਪੰਜਾਬ ਬਟਾਲਾ ਦੀ ਨਿਊ ਟਾਪ ਸਿਟੀ ਕਾਲੋਨੀ ’ਚ ਫਾਇਰਿੰਗ/ 6 ਰਾਊਂਡ ਫਾਇਰ ਕਰ ਕੇ ਫਰਾਰ/ ਇਲਾਕੇ ’ਚ ਦਹਿਸ਼ਤ, ਪੁਲਿਸ ਕਰ ਰਹੀ ਜਾਂਚ By admin - June 22, 2026 0 2 Facebook Twitter Pinterest WhatsApp ਬਟਾਲਾ ਦੇ ਨਿਊ ਟਾਪ ਸਿਟੀ ਕਾਲੋਨੀ ਵਿੱਚ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਘਰ ਦੇ ਮਾਲਕ ਇਕਬਾਲ ਸਿੰਘ ਨੇ ਕਿਸੇ ਵੀ ਤਰ੍ਹਾਂ ਦੀ ਧਮਕੀ ਤੋਂ ਇਨਕਾਰ ਕੀਤਾ ਹੈ। ਇਸੇ ਦੌਰਾਨ ਨਾਲ ਲੱਗਦੇ ਘਰ ਵਿਚ ਰਹਿੰਦੇ ਕਾਰੋਬਾਰੀ ਵਰਿੰਦਰ ਕੁਮਾਰ ਨੇ ਧਮਕੀ ਫੋਨ ਆਉਣ ਦੀ ਗੱਲ ਕਬੂਲੀ ਹੈ। ਵਰਿੰਦਰ ਸਿੰਘ ਮੁਤਾਬਕ ਉਸ ਨੂੰ ਗੈਂਗਸਟਰ ਅਮਨ ਅੰਡਾ ਵੱਲੋਂ 10 ਲੱਖ ਦੀ ਫਿਰੌਤੀ ਕਾਲ ਆਈ ਸੀ ਅਤੇ ਗੋਲੀਆਂ ਚੱਲਣ ਤੋਂ ਬਾਅਦ ਵੀ “ਗਿਫਟ ਮਿਲ ਗਿਆ ਹੈ” ਦਾ ਸੁਨੇਹਾ ਆਇਆ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਐਤਵਾਰ ਰਾਤ 2 ਵਜੇ ਦੀ ਦੱਸੀ ਜਾ ਰਹੀ ਹੈ। ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਨੌਜਵਾਨ ਗੇਟ ‘ਤੇ ਛੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਘਰ ਦੇ ਗੁਆਢ ਵਿਚ ਰਹਿੰਦੇ ਕਾਰੋਬਾਰੀ ਵਰਿੰਦਰ ਸਿੰਘ ਦੇ ਦੱਸਣ ਮੁਤਾਬਕ ਉਸ ਨੂੰ ਗੈਂਗਸਟਰ ਅਮਨ ਅੰਡਾ ਪਿਛਲੇ ਕਈ ਦਿਨਾਂ ਤੋਂ ਉਸ ਨੂੰ ਧਮਕੀਆਂ ਦੇ ਰਿਹਾ ਸੀ ਅਤੇ ਫੋਨ ‘ਤੇ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਿਹਾ ਸੀ। ਗੋਲੀਆਂ ਚਲਣ ਤੋਂ ਬਾਅਦ ਵੀ ਅਮਨ ਅੰਡਾ ਵੱਲੋਂ ਮੈਸੇਜ ਆਇਆ ਕਿ “ਗਿਫਟ ਮਿਲ ਗਿਆ ਹੈ।” ਇਸ ਤੋਂ ਪਹਿਲਾਂ ਵੀ ਵਰਿੰਦਰ ਸਿੰਘ ‘ਤੇ ਗੋਲੀਆਂ ਚਲਾਈਆਂ ਜਾ ਚੁੱਕੀਆਂ ਹਨ। ਦੋ ਦਿਨ ਪਹਿਲਾਂ ਹੀ ਉਸ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਸੀ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਪ੍ਰਬੰਧ ਮਜਬੂਤ ਕਰਨ ਦੀ ਮੰਗ ਕੀਤੀ ਹੈ। ਚੌਂਕੀ ਅਰਬਨ ਇਸਟੇਟ ਵਿਕਰਮ ਨੇ ਦੱਸਿਆ ਕਿ ਪੁਲਿਸ ਨੇ ਅਨਪਛਾਤੀਆਂ ਖਿਲਾਫ ਮਾਮਲਾ ਦਰਜ ਕਰ ਕਰਵਾਈ ਸ਼ੁਰੂ ਕਰ ਦਿਤੀ ਹੈ।