ਪੰਜਾਬ ਫਰੀਦਕੋਟ ਪੁਲਿਸ ਵੱਲੋਂ ਹਥਿਆਰਾਂ ਸਮੇਤ ਦੋ ਕਾਬੂ/ 2 ਵਿਦੇਸ਼ੀ ਪਿਸਟਲ, ਤੇ ਜਿੰਦਾ ਰੌਂਦ ਬਰਾਮਦ/ ਅਰਸ਼ ਡਾਲਾ ਗਰੋਹ ਦੇ ਦੱਸੇ ਜਾ ਰਹੇ ਮੁਲਜ਼ਮ By admin - June 21, 2026 0 2 Facebook Twitter Pinterest WhatsApp ਫਰੀਦਕੋਟ ਪੁਲਿਸ ਨੇ ਅਰਸ਼ ਡਾਲਾ ਗਰੋਹ ਦੇ ਦੋ ਗੁਰਗਿਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 2 ਵਿਦੇਸ਼ੀ ਪਿਸਟਲ ਅਤੇ ਜਿੰਦਾ ਰੌਂਦ ਬਰਾਮਦ ਕੀਤੇ ਹਨ। ਫੜੇ ਗਏ ਮੁਲਜਮਾਂ ਦੀ ਪਛਾਣ ਉਪਜਿੰਦਰ ਸਿੰਘ ਉਰਫ ਗਗਨਾ, ਵਾਸੀ ਪਿੰਡ ਪੰਜਗਰਾਈ ਕਲਾ, ਫਰੀਦਕੋਟ ਅਤੇ ਤਲਵਿੰਦਰ ਸਿੰਘ ਉਰਫ ਹੈਪੀ ਵਾਸੀ ਪਿੰਡ ਕਰਮਗੜ੍ਹ ਜਿਲ੍ਹਾ ਬਰਨਾਲਾ ਵਜੋ ਹੋਈ ਹੈ। ਮੁਢਲੀ ਪੁਲਿਸ ਜਾਂਚ ਮੁਤਾਬਕ ਦੋਵੇਂ ਮੁਲਜਮ ਫਰੀਦਕੋਟ ਜੇਲ ਅੰਦਰ ਬੰਦ ਅਰਸ਼ ਡੱਲਾਂ ਗੈਗ ਨਾਲ ਸਬੰਧਿਤ ਨਵਜੋਤ ਸਿੰਘ ਉਰਫ ਨੀਟੂ ਦੇ ਸੰਪਰਕ ਵਿਚ ਸਨ। ਪੁਲਿਸ ਟੀਮ ਵੱਲੋਂ ਪ੍ਰੋਡਕਸ਼ਨ ਵਾਰੰਟ ਹਾਸਿਲ ਕੀਤਾ ਗਿਆ ਹੈ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਕਾਰਵਾਈ ਦੇ ਵੇਰਵਿਆ ਮੁਤਾਬਿਕ ਮਿਤੀ 16 ਜੂਨ ਨੂੰ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਪੁਲਿਸ ਪਾਰਟੀ ਸਮੇਤ ਚੈਕਿੰਗ ਦੇ ਸਬੰਧ ਵਿੱਚ ਏਰੀਆ ਵਿੱਚ ਮੌਜੂਦ ਸੀ ਤਾਂ, ਜਦ ਪੁਲਿਸ ਪਾਰਟੀ ਪਿੰਡ ਪੰਜਗਰਾਈ ਕਲਾ ਤੋ ਪਿੰਡ ਢਿੱਲਵਾ ਨੂੰ ਜਾਦੀ ਲਿੰਕ ਰੋਡ ਪਰ ਬਣੀ ਕੱਸੀ ਪੁੱਲ ਪਾਸ ਪੁੱਜੀ ਤਾਂ 2 ਨੌਜਵਾਨ ਪੁੱਲ ਕੱਸੀ ਪਾਸ ਖੜੇ ਦਿਖਾਈ ਦਿੱਤੇ, ਜਿਹਨਾ ਨੇ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਦੇਖ ਕੇ ਮੌਕਾ ਤੋ ਖਿਸਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾਅ ਪਰ ਰੋਕ ਕੇ ਤਲਾਸ਼ੀ ਕੀਤੀ ਤਾਂ ਦੋਸ਼ੀਆ ਪਾਸੋਂ 1 ਵਿਦੇਸ਼ੀ ਪਿਸਟਲ .30 ਬੋਰ ਬਰੇਟਾ ਸਮੇਤ 02 ਰੋਦ ਅਤੇ 01 ਵਿਦੇਸ਼ੀ ਪਿਸਟਲ ਗਲੋਕ 9 ਐਮ.ਐਮ ਸਮੇਤ 02 ਰੌਦ ਬਰਾਮਦ ਕੀਤੇ ਗਏ। ਦੱਸਣਯੋਗ ਹੈ ਕਿ ਗ੍ਰਿਫਤਾਰ ਵਿਅਕਤੀਆਂ ਉਪਜਿੰਦਰ ਸਿੰਘ ਉਰਫ ਗਗਨਾ ਅਤੇ ਤਲਵਿੰਦਰ ਸਿੰਘ ਉਰਫ ਹੈਪੀ ਦਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ, ਇਹਨਾ ਦੇ ਖਿਲਾਫ ਇਸ ਤੋ ਪਹਿਲਾ ਅਸਲਾ ਐਕਟ, ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਧਾਰਵਾ ਤਹਿਤ ਕੁੱਲ 07 ਮੁਕੱਦਮੇ ਦਰਜ ਰਜਿਸਟਰ ਹਨ। ਇਸ ਤੋ ਇਲਾਵਾ ਦੋਸ਼ੀ ਨਵਜੋਤ ਸਿੰਘ ਉਰਫ ਨੀਟੂ ਖਿਲਾਫ ਵੀ ਕਈ ਸੰਗੀਨ ਧਾਰਾਵਾ ਤਹਿਤ ਕੁੱਲ 07 ਮਾਮਲੇ ਦਰਜ ਹਨ। ਇਸ ਸਬੰਧ ਵਿੱਚ ਥਾਣਾ ਸਦਰ ਕੋਟਕਪੂਰਾ ਵਿਖੇ ਅਸਲਾ ਐਕਟ ਦੀਆ ਧਾਰਾਵਾ 25(6),25(7)/54/59 ਤਹਿਤ ਮੁਕੱਦਮਾ ਨੰਬਰ 137 ਮਿਤੀ 16.06.2026 ਦਰਜ ਰਜਿਸਟਰ ਕੀਤਾ ਗਿਆ ਹੈ।