ਪੰਜਾਬ ਪਟਿਆਲਾ ’ਚ ਕੋਰੋਨਾ ਯੋਧਿਆਂ ਦਾ ਰੋਸ ਪ੍ਰਦਰਸ਼ਨ/ ਮੰਤਰੀ ਦੀ ਕੋਠੀ ਵੱਲ ਕੂਚ ਦੀ ਕੋਸ਼ਿਸ਼/ ਪੁਲਿਸ ’ਤੇ ਗਲਤ ਵਿਵਹਾਰ ਦੇ ਲਾਏ ਇਲਜ਼ਾਮ By admin - June 20, 2026 0 2 Facebook Twitter Pinterest WhatsApp ਪਟਿਆਲਾ ’ਚ ਕੋਰੋਨਾ ਯੋਧਿਆਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕੋਰੋਨਾ ਯੋਧਾ ਫਰੰਟ ਦੀ ਆਗੂ ਅਮਨਜੋਤ ਕੌਰ ਨੇ ਦੋਸ਼ ਲਗਾਇਆ ਹੈ ਕਿ 28 ਤਾਰੀਖ ਤੋਂ ਲਗਾਤਾਰ ਪੱਕਾ ਧਰਨਾ ਚੱਲ ਰਿਹਾ ਹੈ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ ਗਈ। ਅਮਨਜੋਤ ਕੌਰ ਨੇ ਕਿਹਾ ਕਿ ਉਹ ਖੰਡਾ ਚੌਂਕ ਜਾਮ ਕਰ ਕੇ ਰੋਸ ਪ੍ਰਗਟ ਕਰਨਾ ਚਾਹੁੰਦੇ ਸਨ, ਪਰ ਪ੍ਰਸ਼ਾਸਨ ਨੇ ਅੱਗੇ ਵੱਧਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਮਜ਼ਬੂਰੀ ਵਸ਼ ਉਹ ਮੰਤਰੀ ਦੀ ਕੋਠੀ ਵੱਲ ਗਏ, ਜਿੱਥੇ ਪੁਲਿਸ ਵੱਲੋਂ ਧੱਕਾ-ਮੁੱਕੀ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਮਹਿਲਾ ਪੁਲਿਸ ਕਰਮਚਾਰੀਆਂ ਨੇ ਵੀ ਮਹਿਲਾ ਪ੍ਰਦਰਸ਼ਨਕਾਰੀਆਂ ਨਾਲ ਦੁਰਵਿਵਹਾਰ ਕੀਤਾ। ਉਨ੍ਹਾਂ ਸਰਕਾਰ ਦੀ ਭਰਤੀ ਨੀਤੀ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ 10 ਸਾਲ ਤੋਂ ਵੱਧ ਸੇਵਾ ਦੇ ਚੁੱਕੇ ਕੋਰੋਨਾ ਯੋਧਿਆਂ ਨੂੰ ਪ੍ਰੀਖਿਆਵਾਂ ਅਤੇ ਨੰਬਰਾਂ ਦੇ ਆਧਾਰ ‘ਤੇ ਨੌਕਰੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਜਦਕਿ ਕਈ ਉਮੀਦਵਾਰਾਂ ਦੀ ਉਮਰ ਵੀ ਹੁਣ ਪ੍ਰੀਖਿਆ ਦੇਣ ਯੋਗ ਨਹੀਂ ਰਹੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਦੇ ਤਜਰਬੇ ਨੂੰ ਨਜ਼ਰਅੰਦਾਜ਼ ਕਰਨਾ ਨਿਆਂਸੰਗਤ ਨਹੀਂ ਹੈ। ਪ੍ਰਦਰਸ਼ਨ ਦੌਰਾਨ ਚਾਰ ਮਹਿਲਾ ਕਰਮਚਾਰੀਆਂ ਦੇ ਬੇਹੋਸ਼ ਹੋਣ ਦਾ ਵੀ ਜ਼ਿਕਰ ਕਰਦਿਆਂ ਅਮਨਜੋਤ ਕੌਰ ਨੇ ਦੋਸ਼ ਲਗਾਇਆ ਕਿ ਮੌਕੇ ‘ਤੇ ਨਾ ਕੋਈ ਐਂਬੂਲੈਂਸ ਸੀ ਅਤੇ ਨਾ ਹੀ ਕੋਈ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ। ਉਨ੍ਹਾਂ ਕਿਹਾ ਕਿ ਜ਼ਖਮੀ ਅਤੇ ਬੇਹੋਸ਼ ਹੋਏ ਸਾਥੀਆਂ ਨੂੰ ਪ੍ਰਦਰਸ਼ਨਕਾਰੀਆਂ ਨੇ ਆਪਣੀਆਂ ਗੱਡੀਆਂ ਰਾਹੀਂ ਹਸਪਤਾਲ ਪਹੁੰਚਾਇਆ। ਕੋਰੋਨਾ ਯੋਧਿਆਂ ਨੇ ਸਰਕਾਰ ਤੋਂ ਤੁਰੰਤ ਉਨ੍ਹਾਂ ਦੀਆਂ ਮੰਗਾਂ ਮੰਨਣ ਅਤੇ ਪੱਕੇ ਰੁਜ਼ਗਾਰ ਸਬੰਧੀ ਫੈਸਲਾ ਕਰਨ ਦੀ ਮੰਗ ਕੀਤੀ ਹੈ।