ਪੰਜਾਬ ਗੁਰਦਾਸਪੁਰ ਸਥਿਤ ਮਾਤਾ ਦੇ ਮੰਦਰ ’ਚ ਫਿਰ ਚੋਰੀ/ ਭੋਲੇਨਾਥ ਦੀ ਗਾਗਰ ਚੋਰੀ ਕਰ ਕੇ ਲੈ ਗਏ ਚੋਰ/ ਸ਼ਰਧਾਲੂਆਂ ’ਚ ਰੋਸ, ਪੁਲਿਸ ਕਰ ਰਹੀ ਜਾਂਚ By admin - June 20, 2026 0 2 Facebook Twitter Pinterest WhatsApp ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਮਾਮਲਾ ਸ਼ਹਿਰ ਦੇ ਮੁਹੱਲਾ ਪੁਰਾਣਾ ਧਾਰੀਵਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਮਾਤਾ ਦੇ ਮੰਦਰ ਨੂੰ ਨਿਸ਼ਾਨਾ ਬਣਾਇਆ ਹੈ। ਇੱਥੇ ਬੀਤੀ ਰਾਤ ਆਏ ਚੋਰਾਂ ਸ਼ਿਵ ਭੋਲੇ ਨਾਥ ਦੀ ਗਾਗਰ ਚੋਰੀ ਕਰ ਕੇ ਫਰਾਰ ਹੋ ਗਏ। ਮੰਦਰ ਦੇ ਸੇਵਾਦਾਰ ਸੋਹਨ ਲਾਲੂ ਕਾਲੂ ਦੇ ਦੱਸਣ ਮੁਤਾਬਕ ਚੋਰ ਪਹਿਲਾਂ ਵੀ ਮੰਦਰ ਨੂੰ ਨਿਸ਼ਾਨਾ ਬਣਾ ਚੁੱਕੇ ਹਨ। ਪਹਿਲਾ ਚੋਰਾਂ ਨੇ ਗੋਲਕ ਤੋੜਣ ਦੀ ਕੋਸ਼ਿਸ਼ ਕੀਤੀ ਅਤੇ ਅਸਫਲ ਰਹਿਣ ਤੇ ਬਾਲਟੀ ਚੋਰੀ ਕਰ ਕੇ ਲੈ ਗਏ ਸਨ ਅਤੇ ਹੁਣ ਗਾਗਰ ਚੋਰੀ ਕਰ ਲਈ ਹੈ। ਮੁਹੱਲਾਵਾਸੀਆਂ ਨੇ ਕਿਹਾ ਕਿ ਅਜਿਹੀਆਂ ਚੋਰੀਆਂ ਨਸ਼ਈ ਕਿਸਮ ਦੇ ਲੋਕ ਕਰਦੇ ਹਨ, ਇਸ ਲਈ ਪ੍ਰਸ਼ਾਸਨ ਨੂੰ ਇਨ੍ਹਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਤਾ ਦੇ ਮੰਦਿਰ ਪੁਰਾਣਾ ਧਾਰੀਵਾਲ ਦੇ ਸੇਵਾਦਾਰ ਸੋਹਣ ਲਾਲ ਕਾਲੂ ਅਤੇ ਸ਼ਰਧਾਲੂਆ ਨੇ ਦੱਸਿਆ ਕਿ ਸਮੁੱਚੇ ਮਹੁੱਲਾ ਨਿਵਾਸੀ ਹਰ ਰੋਜ ਇਥੇ ਮੰਦਿਰ ਵਿੱਚ ਨਤਮਸਤਕ ਹੋ ਕੇ ਭਗਵਾਨ ਦਾ ਓਟ ਆਸਰਾ ਲੈ ਕੇ ਆਪਣੇ ਦਿਨ ਦੀ ਸੁਰੂਆਤ ਕਰਦੇ ਹਨ ਜਦਕਿ ਚੌਰਾਂ ਵੱਲੋਂ ਪਹਿਲਾ ਮੰਦਰ ਦੀ ਗੋਲਕ ਨੂੰ ਤੋੜਨ ਦੀ ਕੋਸ਼ਿਸ ਕੀਤੀ, ਫਿਰ ਬਾਲਟੀ ਚੋਰੀ ਕਰ ਲਈ ਅਤੇ ਹੁਣ ਸਿਵ ਭੋਲੋ ਨਾਥ ਜੀ ਦੀ ਗਾਗਰ ਚੋਰੀ ਕਰ ਕੇ ਚੋਰ ਲੈ ਗਏ। ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਜਿਆਦਾਤਰ ਨਸ਼ੇੜੀ ਨਸ਼ੇ ਦੀ ਪੂਰਤੀ ਲਈ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਦੇ ਅਤੇ ਚੋਰੀ ਦੀ ਵਾਰਦਾਤਾ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਮੁਹੱਲਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸ਼ਨ ਕੋਲ ਮੰਗ ਕੀਤੀ ਕਿ ਮੰਦਰ ਦੇ ਨੇੜੇ ਤੇੜੇ ਦੀ ਸੀ.ਸੀ.ਟੀ.ਵੀ.ਕੈਮਰੇ ਚੈੱਕ ਕਰਕੇ ਬਾਰ-ਬਾਰ ਮੰਦਰ ਵਿੱਚ ਚੋਰੀ ਕਰਨ ਵਾਲੇ ਚੋਰਾਂ ਨੂੰ ਕਾਬੂ ਕੀਤਾ ਜਾਵੇ।