ਮਜੀਠਾ ’ਚ ਰੰਜ਼ਿਸ਼ ਤਹਿਤ ਬੱਚੇ ਤੇ ਚਲਾਈ ਗੋਲੀ/ ਜਾਨੀ ਨੁਕਸਾਨ ਤੋਂ ਬਚਾਅ, ਘਟਨਾ ਸੀਸੀਟੀਵੀ ’ਚ ਕੈਦ/ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ

0
9

ਅੰਮ੍ਰਿਤਸਰ ਦੇ ਹਲਕਾ ਮਜੀਠਾ ਵਿਖੇ ਨਿੱਜੀ ਰੰਜ਼ਿਸ਼ ਦੇ ਚਲਦਿਆਂ ਛੋਟੇ ਬੱਚੇ ਦੇ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਐ। ਹਮਲੇ ਦੀ ਵਜ੍ਹਾਂ ਕੂੜੇ ਦੇ ਢੇਰ ਨੂੰ ਲੈ ਕੇ ਹੋਈ ਤਕਰਾਰ ਦੱਸਿਆ ਜਾ ਰਿਹਾ ਐ। ਗਨੀਮਤ ਇਹ ਰਹੀ ਕਿ ਬੱਚੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸੇ ਦੌਰਾਨ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਐ। ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸੰਬਧੀ ਗਲਬਾਤ ਕਰਦੀਆ ਪੀੜੀਤ ਪਰਿਵਾਰ ਦੇ ਮੁਖੀ ਗੁਰਦੇਵ ਰਾਜ ਨੇ ਦੱਸਿਆ ਕਿ ਉਹ ਮਜੀਠਾ ਦੇ 7 ਨੰਬਰ ਵਾਰਡ ਦਾ ਰਹਿਣ ਵਾਲਾ ਹੈ ਅਤੇ ਉਸਦਾ ਆਪਣੇ ਗੁਆਂਢੀ ਨਾਲ ਕੂੜੇ ਨੂੰ ਲੈ ਕੇ ਤਕਰਾਰ ਚਲ ਰਿਹਾ ਸੀ। ਇਸੇ ਰੰਜ਼ਿਸ਼ ਤਹਿਤ ਦੂਜੀ ਧਿਰ ਨੇ ਉਸ ਦੇ 10 ਸਾਲਾ ਬੱਚੇ ਤੇ ਸਿੱਧੀਂਆਂ ਗੋਲੀਆਂ ਚਲਾ ਦਿੱਤੀ। ਗਨੀਮਤ ਇਹ ਰਹੀ ਕਿ ਬੱਚੇ ਦੀ ਗੋਲੀ ਲੱਗਣ ਤੋਂ ਬਚਾਅ ਹੋ ਗਿਆ ਐ। ਗੋਲੀਆਂ ਚਲਾਉਣ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਪੁਲਿਸ ਪ੍ਰਸ਼ਾਸਨ ਤੇ ਢਿੱਲੀ ਕਾਰਵਾਈ ਦਾ ਇਲਜਾਮ ਲਾਉਂਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਘਟਨਾ ਦੀ ਪੂਰੀ ਜਾਣਕਾਰੀ ਦੇਣ ਦੇ ਬਾਵਜੂਦ ਮੁਲਜਮਾਂ ਖਿਲਾਫ ਬਣਦੀ ਕਾਰਵਾਈ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਨੂੰ ਮੀਡੀਆ ਦਾ ਸਹਾਰਾ ਲੈਣਾ ਪਿਆ ਐ।

LEAVE A REPLY

Please enter your comment!
Please enter your name here