ਸੰਗਰੂਰ ’ਚ 24 ਸਾਲਾ ਲੜਕੀ ਦੀ ਲਾਸ਼ ਬਰਾਮਦ/ ਪੁਲਿਸ ਨੇ ਖੁਦੁਕਸ਼ੀ ਦੇ ਪੱਖ ਤੋਂ ਜਾਂਚ ਕੀਤੀ ਸ਼ੁਰੂ/ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀ ਦੀ ਸ਼ੱਕ

0
2

 

ਸੰਗਰੂਰ ਸ਼ਹਿਰ ਵਿੱਚ ਅੱਜ ਤੜਕਸਾਰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਧੂਰੀ ਰੋਡ ਪੁੱਲ ਹੇਠਾਂ ਇੱਕ 24 ਸਾਲਾ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਈ। ਮੌਕ ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾ ਦੀ ਪਛਾਣ ਰਜਨੀ ਵਜੋਂ ਹੋਈ ਹੈ, ਜੋ ਕਿ ਧੂਰੀ ਦੀ ਰਹਿਣ ਵਾਲੀ ਸੀ। ਮੁਢਲੀ ਪੁਲਿਸ ਜਾਂਚ ਮੁਤਾਬਕ ਮ੍ਰਿਤਕਾ ਐਮਬੀਏ ਪਾਸ ਸੀ ਅਤੇ ਬੇਰੁਜ਼ਗਾਰ ਹੋਣ ਕਾਰਨ ਪ੍ਰੇਸ਼ਾਨ ਸੀ। ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਭਿਜਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ ਬੀਤੇ ਦਿਨ ਉਹ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਦੇ ਇੰਟਰਵਿਊ ਲਈ ਗਈ ਸੀ, ਜਿੱਥੇ ਸਫਲਤਾ ਨਾ ਮਿਲਣ ਕਾਰਨ ਉਸਨੇ ਡਿਪਰੈਸ਼ਨ ਵਿੱਚ ਆ ਕੇ ਪੁੱਲ ਤੋਂ ਛਾਲ ਮਾਰ ਦਿੱਤੀ। ਪੁਲਿਸ ਨੇ ਮ੍ਰਿਤਕਾ ਦੀ ਭੈਣ ਦੀਪਿਕਾ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 194 (ਗੈਰ-ਕੁਦਰਤੀ ਮੌਤ) ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ.ਐਸ.ਪੀ. ਸਬ-ਡਿਵੀਜ਼ਨ ਸੰਗਰੂਰ, ਦਲਬੀਰ ਸਿੰਘ ਸਿੱਧੂ ਨੇ ਸਾਫ਼ ਕੀਤਾ ਕਿ ਕੁਝ ਥਾਵਾਂ ‘ਤੇ ਇਸਨੂੰ ਕਤਲ  ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜੋ ਕਿ ਗਲਤ ਹੈ, ਇਹ ਮਾਮਲਾ ਖੁਦਕੁਸ਼ੀ ਦਾ ਹੈ।

LEAVE A REPLY

Please enter your comment!
Please enter your name here