ਪੰਜਾਬ ਗੁਰਦਾਸਪੁਰ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ/ ਪੋਸਕੋ ਐਕਟ ਦਾ ਭਗੌੜਾ ਹੈ ਕਾਬੂ ਕੀਤਾ ਮੁਲਜ਼ਮ/ 100 ਗੋਲੀਆਂ ਬਰਾਮਦ ਕਰ ਕੇ ਕਾਰਵਾਈ ਸ਼ੁਰੂ By admin - June 18, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਧਾਰੀਵਾਲ ਥਾਣੇ ਦੀ ਪੁਲਿਸ ਨੇ ਪਾਸਕੋ ਐਕਟ ਦੇ ਇੱਕ ਭਗੋੜੇ ਨੂੰ 100 ਨਸੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਦੱਸਣ ਮੁਤਾਬਕ ਆਕਾਸ਼ ਗਿੱਲ ਨਾਮ ਮੁਲਜ਼ਮ ਨੂੰ ਪੋਸਕੋ ਐਕਟ ਵਿੱਚ 20 ਸਾਲ ਦੀ ਸਜ਼ਾ ਹੋਈ ਸੀ ਪਰ ਸਜ਼ਾ ਦੌਰਾਨ ਪੈਰੋਲ ਤੇ ਛੁੱਟੀ ਤੇ ਆਉਣ ਤੋਂ ਬਾਅਦ ਇਹ ਭਗੋੜਾ ਹੋ ਗਿਆ ਸੀ। ਪੁਲਿਸ ਨੇ ਮੁਲਜਮ ਖਿਲਾਫ ਨਸ਼ੀਲੀਆਂ ਗੋਲੀਆਂ ਵੇਚਣ ਦਾ ਨਵਾਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ 498 ਯਾਨੀ ਘਰੇਲੂ ਹਿੰਸਾ ਦੇ ਮਾਮਲੇ ਦੇ ਇੱਕ ਭਗੋੜੇ ਅਮਿਤ ਕਪਿਲ ਨੂੰ ਵੀ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਐਸਐਚ ਓ ਧਾਰੀਵਾਲ ਕੁਲਵਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ।