ਪੰਜਾਬ ਫਿਰੋਜ਼ਪੁਰ ਫੀਡਰ ਦੀ ਗੰਗ ਨਹਿਰ ਟੁੱਟਣ ਦਾ ਖਤਰਾ/ ਕਈ ਥਾਵਾਂ ਤੋਂ ਕੰਢਿਆਂ ਨੂੰ ਲੱਗ ਢਾਹ, ਪ੍ਰਸ਼ਾਸਨ ਬੇਖਬਰ/ ਨਹਿਰ ਦੀ ਮੰਦੀ ਹਾਲਤ ਵੱਲ ਧਿਆਨ ਦੇਣ ਦੀ ਮੰਗ By admin - June 17, 2026 0 2 Facebook Twitter Pinterest WhatsApp ਫਿਰੋਜ਼ਪੁਰ ਫੀਡਰ ਦੀ ਗੰਗ ਨਹਿਰ ਦੀ ਮੰਦੀ ਹਾਲਤ ਕਾਰਨ ਨਹਿਰ ਕਿਸੇ ਵੇਲੇ ਵੀ ਟੁੱਟ ਸਕਦੀ ਹੈ ਪਰ ਨਹਿਰੀ ਵਿਭਾਗ ਬੇਖਬਰ ਹੈ, ਜਿਸ ਨੂੰ ਲੈ ਕੇ ਕਿਸਾਨਾਂ ਤੇ ਸਥਾਨਕ ਵਾਸੀਆਂ ਅੰਦਰ ਦਹਿਸ਼ਤ ਪਾਈ ਜਾ ਰਹੀ ਹੈ। ਮੌਕੇ ਤੇ ਇਕੱਤਰ ਹੋਏ ਲੋਕਾਂ ਦਾ ਕਹਿਣਾ ਹੈ ਕਿ ਨਹਿਰ ਦੇ ਕੰਢਿਆਂ ਨੂੰ ਥਾਂ ਥਾਂ ਖੋਰਾ ਲੱਗ ਚੁੱਕਾ ਹੈ ਪਰ ਸਬੰਧਤ ਮਹਿਕਮਾ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੇ ਨਹਿਰੀ ਵਿਭਾਗ ਤੋਂ ਨਹਿਰ ਦੇ ਕੰਢਿਆਂ ਦੀ ਸਮਾਂ ਰਹਿੰਦੇ ਬਣਦੀ ਮੁਰੰਮਤ ਦੀ ਮੰਗ ਕੀਤੀ ਹੈ।