ਜਗਰਾਓਂ ’ਚ ਕੋਰੀਅਰ ਦੇਣ ਆਈ ਔਰਤ ਨਾਲ ਕੁੱਟਮਾਰ/ ਹੋਟਲ ਮਾਲਕ ’ਤੇ ਲੱਗੇ ਕੁੱਟਮਾਰ ਦੇ ਇਲਜ਼ਾਮ/ ਪੁਲਿਸ ਨੇ ਹੋਟਲ ਮਾਲਕ ਖਿਲਾਫ ਦਰਜ ਕੀਤਾ ਕੇਸ

0
2

 

ਜਗਰਾਓ ਤੇ ਮਸ਼ਹੂਰ ਹੋਟਲ ਦੇ ਮਾਲਕ ਉਤੇ ਕੋਰੀਅਰ ਦੇਣ ਆਈ ਔਰਤ ਨਾਲ ਕੁੱਟਮਾਰ ਦੇ ਇਲਜ਼ਾਮ ਲੱਗੇ ਹਨ। ਪੁਲਿਸ ਨੇ ਹੋਟਲ ਮਾਲਕ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਹੋਟਲ ਮਾਲਕ ਨੇ ਖੁਦ ਤੇ ਲੱਗੇ ਦੋਸ਼ ਤੋਂ ਇਨਕਾਰ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਕੀਤੀ ਹੈ, ਜਿਸ ਵਿਚ ਹੋਟਲ ਮਾਲਕ ਔਰਤ ਨਾਲ ਹੱਥੋਪਾਈ ਕਰਦੇ ਦਿਖਾਈ ਦੇ ਰਹੇ ਹਨ। ਹੋਟਲ ਮਾਲਕ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਹ ਕੋਰੀਅਰ ਦੇ ਨਾਮ ਉਤੇ ਠੱਗੀ ਦਾ ਪਰਦਾਫਾਸ਼ ਕਰਨਾ ਚਾਹੁੰਦੇ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਸ ਹੋਟਲ ਮਾਲਕ ਦੇ ਘਰ ਇੱਕ ਕੋਰੀਅਰ ਕੰਪਨੀ ਦਾ ਪਾਰਸਲ ਦੇਣ ਗਈ ਔਰਤ ਨੂੰ ਹੋਟਲ ਮਾਲਕ ਨੇ ਕਿਹਾ ਕਿ ਉਸਨੇ ਕੋਈ ਪਾਰਸਲ ਆਰਡਰ ਨਹੀਂ ਕੀਤਾ ਤੇ ਉਹ ਇਸ ਤਰ੍ਹਾਂ ਲੋਕਾਂ ਨਾਲ ਠੱਗੀਆਂ ਮਾਰਦੀਆਂ ਹਨ। ਜਦੋਂ ਔਰਤ ਵਲੋਂ ਪਾਰਸਲ ਦੇ 700 ਰੁਪਏ ਮੰਗੇ ਗਏ ਤਾਂ ਹੋਟਲ ਮਾਲਕ ਵਲੋਂ ਉਸ ਔਰਤ ਦੀ ਕੁੱਟਮਾਰ ਕੀਤੀ ਗਈ ਤੇ ਉਸਦੀ ਸਕੂਟਰੀ ਵੀ ਆਪਣੇ ਬਾਊਂਸਰਾਂ ਨੂੰ ਕਹਿ ਕੇ ਆਪਣੇ ਘਰ ਦੇ ਅੰਦਰ ਰਖਵਾ ਲਈ। ਇਸ ਪੂਰੇ ਮਾਮਲੇ ਤੇ ਥਾਣਾ ਸਿਟੀ ਜਗਰਾਓਂ ਦੇ ਐਸਐਚਓ ਪਰਮਿੰਦਰ ਸਿੰਘ ਨੇ ਕਿਹਾ ਕਿ ਹੋਟਲ ਮਾਲਕ ਦੀ CCTV  ਸਾਹਮਣੇ ਆਉਣ ਤੋਂ ਬਾਅਦ ਉਸਦੇ ਖਿਲਾਫ ਬਣਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦੀ ਹੀ ਉਸਦੀ ਗ੍ਰਿਫਤਾਰੀ ਵੀ ਕਰ ਲਈ ਜਾਵੇਗੀ।

LEAVE A REPLY

Please enter your comment!
Please enter your name here