ਲੁਧਿਆਣਾ ’ਚ ਆਪਸ ’ਚ ਮਿਲੇ ਰਵਨੀਤ ਬਿੱਟੂ ਤੇ ਸਿਮਰਨਜੀਤ ਸਿੰਘ ਮਾਨ/ ਰਵਨੀਤ ਬਿੱਟੂ ਨੇ ਲਾਏ ਪੈਰੀ ਹੱਥ, ਮਾਨ ਨੇ ਬਿੱਟੂ ਨੂੰ ਦੱਸਿਆ ਆਪਣਾ ਦੋਸਤ

0
7

ਲੁਧਿਆਣਾ ਜਿਮਨੀ ਚੋਣ ਲਈ ਨਾਮਜਦਗੀ ਪੱਤਰ ਦਾਖਲ ਕਰਨ ਮੌਕੇ ਸਿਮਰਨਜੀਤ ਸਿੰਘ ਮਾਨ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵਿਚਾਲੇ ਮੁਲਾਕਾਤ ਹੋਈ। ਦੋਵੇਂ ਆਗੂ ਆਪਣੇ ਉਮੀਦਵਾਰਾਂ ਦੇ ਕਾਗਜ ਦਾਖਲ ਕਰਨ ਪਹੁੰਚੇ ਸਨ, ਜਿੱਥੇ ਦੋਵਾਂ ਆਗੂਆਂ ਦਾ ਅਚਾਨਕ ਮੇਲ ਹੋ ਗਿਆ। ਇਸ ਦੌਰਾਨ ਜਿੱਥੇ ਰਵਨੀਤ ਬਿੱਟੂ ਨੇ ਸਿਮਰਨਜੀਤ ਸਿੰਘ ਦੇ ਪੈਰੀ ਹੱਥ ਲਾਏ ਉੱਥੇ ਹੀ ਸਿਮਰਨਜੀਤ ਸਿੰਘ ਮਾਨ ਰਵਨੀਤ ਬਿੱਟੂ ਨੂੰ ਆਪਣਾ ਦੋਸਤ ਕਹਿੰਦੇ ਨਜ਼ਰ ਆਏ।  ਇਸੇ ਦੌਰਾਨ ਰਵਨੀਤ ਬਿੱਟੂ ਨੇ ਵੀ ਆਪਣੀ ਗੱਲ ਤੇ ਖੜ੍ਹੇ ਰਹਿਣ ਲਈ ਸਿਮਰਨਜੀਤ ਸਿੰਘ ਮਾਨ ਦੀ ਤਾਰੀਫ ਕੀਤੀ। ਇਸ ਤੋਂ ਬਾਅਦ ਦੋਵੇਂ ਆਗੂ ਇਕ ਦੂਜੇ ਨੂੰ ਦੁਆ-ਸਲਾਮ ਬਾਅਦ ਅੱਗੇ ਚਲੇ ਗਏ। ਦੱਸ ਦਈਏ ਕਿ ਅੱਜ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨਵਨੀਤ ਗੋਪੀ ਦੀ ਨਾਮਜ਼ਦਗੀ ਭਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪਹੁੰਚੇ ਹੋਏ ਸਨ। ਇਸ ਦੌਰਾਨ ਭਾਜਪਾ ਦੇ ਉਮੀਦਵਾਰ ਦੀ ਵੀ ਅੱਜ ਨਾਮਜ਼ਦਗੀ ਸੀ। ਇਸ ਪੂਰੇ ਵਰਤਾਰੇ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਸਿਮਰਨਜੀਤ ਸਿੰਘ ਮਾਨ ਦੀ ਮੁਲਾਕਾਤ ਹੋਈ। ਇਸ ਦੌਰਾਨ ਰਵਨੀਤ ਬਿੱਟੂ ਨੇ ਸਿਮਰਨਜੀਤ ਸਿੰਘ ਮਾਨ ਦੇ ਪੈਰਾਂ ਨੂੰ ਹੱਥ ਲਗਾਇਆ। ਖੁੱਦ ਸਿਮਰਨਜੀਤ ਸਿੰਘ ਮਾਨ ਇਹ ਕਹਿੰਦੇ ਹੋਏ ਵਿਖਾਈ ਦਿੱਤੇ ਕਿ ਬਿੱਟੂ ਦੇ ਨਾਲ ਉਨ੍ਹਾਂ ਦੀ ਯਾਰੀ ਪੱਕੀ ਹੈ ਜਦੋਂ ਕਿ ਉਨ੍ਹਾਂ ਦੇ ਉਮੀਦਵਾਰ ਨੇ ਕਿਹਾ ਕਿ ਸਾਡੀ ਰਿਸ਼ਤੇਦਾਰੀ ਹੈ। ਇਸ ਦੌਰਾਨ ਰਵਨੀਤ ਬਿੱਟੂ ਸਿਮਰਨਜੀਤ ਮਾਨ ਦੇ ਕਈ ਵਾਰ ਪੈਰ ਛੂੰਹਦੇਂ ਵੀ ਨਜ਼ਰ ਆਏ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸਿਮਰਨਜੀਤ ਸਿੰਘ ਮਾਨ ਨਾਲ ਮੁਲਾਕਾਤ ਕਰਦੇ ਸਮੇਂ ਗੱਲਬਾਤ ਵੀ ਕੀਤੀ। ਜਿਸ ਤੋਂ ਬਾਅਦ ਪੱਤਰਕਾਰਾਂ ਵੱਲੋਂ ਜਦੋਂ ਸਿਮਰਨਜੀਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਰਵਨੀਤ ਬਿੱਟੂ ਹੁਣ ਕੋਈ ਵਿਰੋਧ ਨਹੀਂ ਕਰ ਰਹੇ। ਸਿਮਰਨਜੀਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਰਵਨੀਤ ਬਿੱਟੂ ਰੇਲਵੇ ਦਾ ਕੰਮ ਕਰ ਰਹੇ ਹਨ। ਸਿਮਰਨਜੀਤ ਮਾਨ ਨੇ ਕਿਹਾ ਕਿ ਸਾਡੀ ਕਈ ਵਾਰ ਲੋਕ ਸਭਾ ਦੇ ਵਿੱਚ ਇਜਲਾਸ ਦੌਰਾਨ ਮੁਲਾਕਾਤ ਹੁੰਦੀ ਸੀ ਅਤੇ ਇਸ ਦੌਰਾਨ ਸਾਡੀ ਵਿੱਚ ਗੱਲਬਾਤ ਵੀ ਹੁੰਦੀ ਰਹਿੰਦੀ ਸੀ। ਸਿਮਰਨਜੀਤ ਮਾਨ ਮੁਤਾਬਿਕ ਮੇਰੀ ਰਵਨੀਤ ਬਿੱਟੂ ਦੇ ਨਾਲ ਯਾਰੀ ਹੈ ਪਰ ਅੱਜ ਸਾਡੀ ਕਿਸੇ ਮੁੱਦੇ ‘ਤੇ ਕੋਈ ਗੱਲਬਾਤ ਨਹੀਂ ਹੋਈ। ਸਿਮਰਨਜੀਤ ਮਾਨ ਨੇ ਕਿਹਾ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਣਾ ਹੋਵੇਗਾ ਤਾਂ ਅਸੀਂ ਖੁੱਦ ਹੀ ਕੇਂਦਰ ਸਰਕਾਰ ਅੱਗੇ ਜਾ ਕੇ ਚੁੱਕ ਲਵਾਂਗੇ।

LEAVE A REPLY

Please enter your comment!
Please enter your name here