ਪੰਜਾਬ ਮਾਨਸਾ ਦੇ ਬੁਢਲਾਡਾ ’ਚ ਨੌਜਵਾਨ ਦਾ ਕਤਲ/ ਅਣਪਛਾਤਿਆਂ ਨੇ ਅੰਜ਼ਾਮ ਦਿੱਤੀ ਵਾਰਦਾਤ/ ਤੜਕਸਾਰ ਮੰਡੀ ’ਚ ਜਾਣ ਦੌਰਾਨ ਕੀਤਾ ਹਮਲਾ By admin - June 17, 2026 0 2 Facebook Twitter Pinterest WhatsApp ਮਾਨਸਾ ਦੇ ਕਸਬਾ ਬੁਢਲਾਡਾ ਵਿਖੇ ਨੌਜਵਾਨ ਦੀ ਕਤਲ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 29 ਸਾਲਾ ਰਾਜਦੀਪ ਸਿੰਘ ਵਜੋਂ ਹੋਈ ਹੈ ਜੋ ਸਥਾਨਕ ਸਬਜ਼ੀ ਮੰਡੀ ਵਿਚ ਮੁਨਸ਼ੀ ਵਜੋਂ ਕੰਮ ਕਰਦਾ ਸੀ। ਉਹ ਰੋਜ਼ਾਨਾ ਵਾਂਗ ਤੜਕੇ 4 ਵਜੇ ਮੰਡੀ ਜਾਣ ਲਈ ਘਰੋਂ ਨਿਕਲਿਆ ਸੀ ਕਿ ਰਸਤੇ ਵਿਚ ਅਣਪਛਾਤਿਆਂ ਨੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਲਾਸ਼ ਤੇ ਸਕੂਟਰ ਕੁੱਝ ਦੂਰੀ ਤੇ ਪਿਆ ਮਿਲਿਆ ਹੈ। ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।