ਪੰਜਾਬ ਫਗਵਾੜਾ ’ਚ ਬਜ਼ੁਰਗ ਮਹਿਲਾ ਨਾਲ ਖੋਹ/ ਕੰਨਾਂ ’ਚੋਂ ਟੋਪਸ ਝਪਟ ਕੇ ਲੁਟੇਰੇ ਫਰਾਰ/ ਪੁਲਿਸ ਕਰ ਰਹੀ ਜਾਂਚ By admin - June 17, 2026 0 2 Facebook Twitter Pinterest WhatsApp ਫਗਵਾੜਾ ਸ਼ਹਿਰ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਤਾਜਾ ਘਟਨਾ ਸ਼ਹਿਰ ਦੇ ਅਰਬ ਸਟੇਟ ਇਲਾਕੇ ਤੋਂ ਸਾਹਮਣੇ ਆਈ ਹੈ, ਜਿੱਥੇ ਮੋਟਰ ਸਾਈਕਲ ਸਵਾਰ ਲੁਟੇਰੇ ਬਜ਼ੁਰਗ ਮਹਿਲਾ ਦੇ ਕੰਨਾਂ ਵਿਚੋਂ ਟੋਪਸ ਖੋਹ ਕੇ ਫਰਾਰ ਹੋ ਗਏ। ਪੀੜਤਾ ਕਰੁਣਾ ਚੱਢਾ ਦੇ ਦੱਸਣ ਮੁਤਾਬਕ ਉਹ ਘਰ ਦੇ ਬਾਹਰ ਖੜ੍ਹੀ ਸੀ ਕਿ ਪਿੱਛੋਂ ਆਏ ਲੁਟੇਰੇ ਸੋਨੇ ਦੇ ਟੋਪਸ ਝਪਟ ਕੇ ਫਰਾਰ ਹੋ ਗਏ। ਖੋਹ ਹੋਏ ਸੋਨੇ ਦੀ ਕੀਮਤ 80-90 ਹਜ਼ਾਰ ਦੱਸੀ ਜਾ ਰਹੀ ਹੈ। ਉਧਰ ਘਟਨਾ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਪਾਈ ਜਾ ਰਹੀ ਹੈ। ਸਥਾਨਕ ਵਿਧਾਇਕ ਕੌਂਸਲਰ ਗੁਰਪ੍ਰੀਤ ਕੌਰ ਜੰਡੂ ਨੇ ਘਟਨਾ ਦੀ ਨਿੰਦਾ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਸ਼ਰਾਰਤੀਆਂ ਖਿਲਾਫ ਕਾਰਵਾਈ ਮੰਗੀ ਹੈ। ਸਥਾਨਕ ਪੁਲਿਸ ਨੇ ਪੀੜਤਾ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।