ਗੁਰਦਾਸਪੁਰ ’ਚ ਤੂਫਾਨ ਨੇ ਢਹਿ-ਢੇਰੀ ਕੀਤਾ ਕਰਜ਼ਾ ਲੈ ਕੇ ਸ਼ੁਰੂ ਕੀਤਾ ਪੋਲਟਰੀ ਫਾਰਮ/ ਪੀੜਤ ਕਿਸਾਨ ਨੇ ਮਦਦ ਲਈ ਲਾਈ ਗੁਹਾਰ

0
3

ਪੰਜਾਬ ਅੰਦਰ ਬਦਲੇ ਮੌਸਮ ਦੇ ਮਿਜ਼ਾਜ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉਥੇ ਹੀ ਤੇਜ਼ ਮੀਂਹ ਤੇ ਹਨੇਰੀ ਕਾਰਨ ਨੁਕਸਾਨ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਕੁਲਾਰ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਤੇਜ਼ ਹਨੇਰੀ ਤੇ ਮੀਂਹ ਕਾਰਨ ਕਿਸਾਨ ਪਰਿਵਾਰ ਦਾ ਪੋਲਟਰੀ ਫਾਰਮ ਢਹਿ ਢੇਰੀ ਹੋ ਗਿਆ। ਬਜ਼ੁਰਗ ਕਿਸਾਨ ਦੇ ਦੱਸਣ ਮਾਤਬਕ ਉਸ ਨੇ ਬੈਂਕ ਤੋਂ ਕਰਜਾ ਲੈ ਕੇ ਸਹਾਇਕ ਧੰਦੇ ਵਜੋਂ ਪੋਲਟਰੀ ਫਾਰਮ ਖੋਲ੍ਹਿਆ ਸੀ ਪਰ ਤੇਜ਼ ਮੀਂਹ ਹਨੇਰੀ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਪੀੜਤ ਨੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਾਈ ਹੈ।
ਬਜ਼ੁਰਗ ਕਿਸਾਨ ਹਰਭਜਨ ਸਿੰਘ ਨੇ ਦਸਿਆ ਕਿ ਉਸ ਨੇ ਪਰਿਵਾਰ ਦੇ ਖਰਚ ਚਲਾਉਣ ਲਈ ਕੁਝ ਸਮੇ ਪਹਿਲਾਂ ਇਹ ਪੋਲਟਰੀ ਫਾਰਮ ਬੈਂਕ ਤੋ ਕਰਜ਼ਾ ਲੈ ਕੇ ਸਥਾਪਿਤ ਕੀਤਾ ਸੀ ਅਤੇ ਉਦੋ ਵੀ ਤੂਫ਼ਾਨ ਨੇ ਉਸ ਨੂੰ ਉਜਾੜ ਦਿੱਤਾ ਅਤੇ ਹੁਣ ਪਿਛਲੇ ਮਹੀਨੇ ਹੀ ਦੁਬਾਰਾ ਬੈਂਕ ਤੋ ਕਰਜ਼ਾ ਲਿਆ ਅਤੇ ਹੁਣ ਇਹ ਦੋ ਮੰਜ਼ਿਲੀ ਪੋਲਟਰੀ ਫਾਰਮ ਦੀ ਇਮਾਰਤ ਬਣਾਈ ਲੇਕਿਨ ਬੀਤੀ ਸ਼ਾਮ ਕੁਦਰਤ ਦਾ ਕਹਿਰ ਹੋਇਆ ਕਿ ਆਏ ਤੂਫ਼ਾਨ ਨੇ ਉਹਨਾ ਦੇ ਇਸ ਪੋਲਟਰੀ ਨੂੰ ਆਪਣੀ ਲਪੇਟ ਵਿੱਚ ਲੈਂਦਿਆਂ ਸਭ ਢਹਿ ਢੇਰੀ ਕਰ ਦਿੱਤਾ। ਹਾਲਾਤ ਐਨੇ ਤਰਸਯੋਗ ਬਣੇ ਹੋਏ ਹਨ ਕਿ ਦੋ ਮੰਜ਼ਿਲਾ ਪੋਲਟਰੀ ਸ਼ੈੱਡ ਵਿਚ ਜੋ ਜਾਨਵਰ ਸਨ ਉਹ ਸਭ ਮਲਬੇ ਹੇਠ ਦੱਬ ਗਏ ਅਤੇ ਮਲਬਾ ਵੀ ਦੂਰ ਦੂਰ ਤੱਕ ਪੁਹਚਿਆ ਅਤੇ ਜੋ ਸ਼ੇਡ ਦੇ ਨੇੜੇ ਖੜੀ ਗੱਡੀ ਛੋਟਾ ਹਾਥੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਪੋਲਟਰੀ ਮਾਲਕ ਹਰਭਜਨ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ 6 ਵਜੇ ਤੋ ਬਾਅਦ ਅਚਾਨਕ ਮੌਸਮ ਬਦਲਣਾ ਸ਼ੁਰੂ ਹੋਇਆ ਅਤੇ ਉਸ ਲਈ ਕਹਿਰ ਢਾਅ ਗਿਆ ਅਤੇ ਉਸ ਮੁਤਾਬਿਕ 25 ਤੋ 30 ਲੱਖ ਰੁਪਏ ਦਾ ਵਡਾ ਨੁਕਸਾਨ ਹੋਇਆ ਹੈ। ਪੋਲਟਰੀ ਫਾਰਮ ਮਾਲਕ ਅਤੇ ਉਸਦੇ ਪਿੰਡ ਵਾਸੀ ਅਮਨਦੀਪ ਸਿੰਘ ਅਤੇ ਸਵਰਨ ਸਿੰਘ ਨੇ ਜਿੱਥੇ ਹੋਏ ਨੁਕਸਾਨ ਬਾਰੇ ਦੱਸਿਆ ਉੱਥੇ ਹੀ ਉਹਨਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਤੋ ਅਪੀਲ ਕੀਤੀ ਕਿ ਉਕਤ ਪੀੜਤ ਕਿਸਾਨ ਤਾ ਪਹਿਲਾ ਹੀ ਕਰਜ਼ ਚੁੱਕ ਕੇ ਆਪਣਾ ਇਹ ਸਹਾਇਕ ਧੰਦਾ ਚਲਾ ਰਿਹਾ ਸੀ ਅਤੇ ਉਪਰੋ ਕੁਦਰਤ ਦਾ ਇਹ ਕਹਿਰ ਢਾਅ ਗਿਆ ਅਤੇ ਉਹਨਾਂ ਸਰਕਾਰ ਵਲੋਂ ਮੁਆਵਜ਼ਾ ਮਿਲਣਾ ਚਾਹੀਦਾ ਹੈ।

LEAVE A REPLY

Please enter your comment!
Please enter your name here