ਬੰਟੀ ਰੋਮਾਣਾ ਨੂੰ ਨਹੀਂ ਮਿਲੀ ਕੈਨੇਡਾ ’ਚ ਐਂਟਰੀ/ ਕੈਨੇਡਾ ਏਅਰਪੋਰਟ ਤੋਂ ਭੇਜਿਆ ਗਿਆ ਵਾਪਸ/ ਬੰਟੀ ਰੋਮਾਣਾ ਦੇ ਵਕੀਲਾਂ ਨੇ ਰੱਖਿਆ ਆਪਣਾ ਪੱਖ

0
2

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੰਟੀ ਰੋਮਾਣਾ ਨੂੰ ਕੈਨੇਡਾ ਵਿਚ ਐਂਕਰੀ ਨਹੀਂ ਮਿਲੀ। ਅਕਾਲੀ ਆਗੂ ਨੂੰ ਏਅਰਪੋਰਟ ਤੋਂ ਹੀ ਵਾਪਸ ਪਰਤਣਾ ਪਿਆ ਹੈ। ਉਧਰ ਭਾਰਤ ਵਿਚ ਬੰਟੀ ਰੋਮਾਣਾ ਦੇ ਵਕੀਲਾਂ ਨੇ ਇਸ ਮਾਮਲੇ ਵਿਚ ਆਪਣੀ ਸਥਿਤੀ ਸਪਸ਼ੱਟ ਕੀਤੀ ਹੈ। ਵਕੀਲ ਸ਼ਿਵ ਕਰਤਾਰ ਸੇਖੋਂ ਮੁਤਾਬਕ ਇਹ ਐਫਆਰਆਈ ਨਗਰ ਕੌਂਸਲ ਚੋਣਾਂ ਦੌਰਾਨ ਹੋਈ ਸੀ,ਜਿਸ ਵਿਚ ਬੰਟੀ ਰੋਮਾਣਾ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਉਨ੍ਹਾਂ ਕਿਹਾ ਕਿ ਉਹ ਕਾਨੂੰਨੀ ਪ੍ਰੀਕਿਰਿਆ ਪੂਰੀ ਕਰਨ ਬਾਅਦ ਕੈਨੇਡਾ ਗਏ ਸਨ। ਵਕੀਲ ਨੇ ਮੀਡੀਆ ਨੂੰ ਬਿਨਾਂ ਤੱਥਾਂ ਤੋਂ ਖਬਰਾਂ ਪ੍ਰਕਾਸ਼ਤ ਕਰਨ ਤੋਂ ਗੁਰੇਜ ਕਰਨ ਦੀ ਅਪੀਲ ਕੀਤੀ ਹੈ।
ਦੱਸਣਯੋਗ ਹੈ ਕਿ ਕੁਝ ਮੀਡੀਆ ਹਾਊਸ ਤੇ ਚੱਲ ਰਹੀ ਖਬਰ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਕਨੇਡਾ ਏਅਰਪੋਰਟ ਤੇ ਰੋਕ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਅਤੇ ਉਹਨਾਂ ਨੂੰ ਕਨੇਡਾ ਅੰਦਰ ਦਾਖਿਲ ਹੋਣ ਉਹ ਰੋਕਿਆ ਗਿਆ ਅਤੇ ਵਾਪਸ ਭਾਰਤ ਪਰਤਣਾ ਪਿਆ। ਉਨ੍ਹਾਂ ਦੇ ਵਕੀਲ ਸ਼ਿਵ ਕਰਤਾਰ ਸਿੰਘ ਸੇਖੋਂ ਵੱਲੋਂ ਸਥਿਤੀ ਨੂੰ ਸਪਸ਼ਟ ਕਰਦਿਆਂ ਦੱਸਿਆ ਕਿ  ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਉਹਨਾਂ ਦੇ ਖਿਲਾਫ ਇੱਕ ਐਫਆਈਆਰ ਨੰਬਰ 243 ਦਰਜ ਹੋਈ ਸੀ ਜਿਸ ਤੋਂ ਬਾਅਦ ਉਹ ਜਾਂਚ ਵਿੱਚ ਨਿੱਜੀ ਤੌਰ ਤੇ ਪੇਸ਼ ਵੀ ਹੋਏ ਸਨ ਅਤੇ ਅਦਾਲਤ ਵਿੱਚ ਉਹਨਾਂ ਵੱਲੋਂ ਆਪਣੀ ਐਂਟੀਸਪੇਟਰੀ ਬੇਲ ਵੀ ਫਾਈਲ ਕੀਤੀ ਗਈ ਸੀ ਜੋ ਕਿ ਅਦਾਲਤ ਵੱਲੋਂ ਮਨਜ਼ੂਰ ਕਰਨ ਲਈ ਗਈ ਜਿਸ ਤੋਂ ਬਾਅਦ ਉਹ ਅਦਾਲਤ ਤੋਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਦਿਆਂ ਹੋਇਆਂ ਪਰਮਿਸ਼ਨ ਲੈਣ ਤੋਂ ਬਾਅਦ ਕੈਨੇਡਾ ਰਵਾਨਾ ਹੋਏ ਸਨ ਪਰ ਕੁਝ ਮੀਡੀਆ ਹਾਊਸ ਵੱਲੋਂ ਇਸ ਚੀਜ਼ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਉਹ ਬਿਨਾਂ ਪਰਮਿਸ਼ਨ ਦੇ ਕੈਨੇਡਾ ਲਈ ਰਵਾਨਾ ਹੋਏ ਸਨ।
ਉਨ੍ਹਾਂ ਅੱਗੇ ਕਿਹਾ ਕਿ ਕੁਝ ਮੀਡੀਆ ਉਸ ਵੱਲੋਂ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਕਿ ਜਦੋਂ ਬੰਟੀ ਰੋਮਾਣਾ ਨੂੰ ਏਅਰਪੋਰਟ ਤੇ ਰੋਕਿਆ ਗਿਆ ਤਾਂ ਉਹ ਸ਼ਰਾਬ ਦੇ ਨਸ਼ੇ ਦੀ ਹਾਲਤ ਵਿੱਚ ਸਨ ਪਰ ਇੱਕ ਗੱਲ ਉਹਨਾਂ ਨੇ ਸਾਫ ਕੀਤੀ ਕਿ ਅੱਜ ਤੱਕ ਬੰਟੀ ਰੋਮਾਣਾ ਵੱਲੋਂ ਕਦੀ ਵੀ ਸ਼ਰਾਬ ਦਾ ਸੇਵਨ ਨਹੀਂ ਕੀਤਾ ਗਿਆ ਤੇ ਨਾ ਹੀ ਉਹਨਾਂ ਨੂੰ ਇਸ ਕਰਕੇ ਰੋਕਿਆ ਗਿਆ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ। ਉਹਨਾਂ ਕਿਹਾ ਕਿ ਕੁੱਜ ਸਿਆਸੀ ਪਾਰਟੀਆਂ ਵੱਲੋਂ ਉਹਨਾਂ ਦਾ ਅਕਸ ਖਰਾਬ ਕਰਨ ਅਤੇ ਸਿਆਸੀ ਰੁਤਬੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਰਕੇ ਉਹਨਾਂ ਮੀਡੀਆ ਹਾਊਸ ਨੂੰ ਵੀ ਬੇਨਤੀ ਕੀਤੀ ਕਿ ਉਹ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਕਨਫਰਮ ਕਰਨ ਤੋਂ ਬਾਅਦ ਹੀ ਖਬਰ ਨੂੰ ਨਸ਼ਰ ਕਰਨ। ਉਹਨਾਂ ਕਿਹਾ ਕਿ ਜੇਕਰ ਬਿਨਾਂ ਤੱਥਾਂ ਤੋਂ ਕੋਈ ਮੀਡੀਆ ਹਾਊਸ ਇਸ ਤਰ੍ਹਾਂ ਦੀ ਖਬਰ ਚਲਾਉਂਦਾ ਤਾਂ ਉਸ ਦੇ ਖਿਲਾਫ ਕਾਰਵਾਈ ਕਰਨ ਤੋਂ ਬਿਨਾਂ ਉਹਨਾਂ ਕੋਲ ਕੋਈ ਹੋਰ ਚਾਰਾ ਨਹੀਂ ਬਚਣਾ ਇਸ ਲਈ ਬਿਨਾਂ ਤੱਥਾਂ ਅਤੇ ਬਿਨਾਂ ਆਧਾਰ ਤੇ ਕੋਈ ਖਬਰ ਨਾ ਚਲਾਈ ਜਾਵੇ।
ਇਸ ਘਟਨਾਕ੍ਰਮ ‘ਤੇ ਰੋਮਾਣਾ ਨੇ ਪੁਸ਼ਟੀ ਕੀਤੀ ਹੈ। ਰੋਮਾਣਾ ਦੇ ਅਨੁਸਾਰ, ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਤੇ ਹਵਾਈ ਅੱਡਾ ਅਧਿਕਾਰੀਆਂ ਨੂੰ ਉਨ੍ਹਾਂ ਵਿਰੁੱਧ ਸ਼ਿਕਾਇਤ ਮਿਲੀ ਸੀ। ਸ਼ਿਕਾਇਤ ‘ਚ ਭਾਰਤ ‘ਚ ਉਨ੍ਹਾਂ ਵਿਰੁੱਧ ਦਰਜ ਕਈ ਮਾਮਲਿਆਂ ਦਾ ਹਵਾਲਾ ਦਿੱਤਾ ਗਿਆ ਸੀ। ਉਨ੍ਹਾਂ ਮਾਮਲਿਆਂ ‘ਚ ਚੱਲ ਰਹੀ ਅਦਾਲਤੀ ਕਾਰਵਾਈ ਦੇ ਵੇਰਵੇ ਵੀ ਸ਼ਿਕਾਇਤ ‘ਚ ਸ਼ਾਮਲ ਕੀਤੇ ਗਏ ਸਨ। ਰੋਮਾਣਾ ਨੇ ਕਿਹਾ ਕਿ ਸ਼ਿਕਾਇਤ ‘ਚ ਦੱਸੇ ਗਏ ਸਾਰੇ ਮਾਮਲੇ ਉਨ੍ਹਾਂ ਦੀਆਂ ਰਾਜਨੀਤਿਕ ਗਤੀਵਿਧੀਆਂ ਤੇ ਸਰਕਾਰ ਵਿਰੁੱਧ ਪ੍ਰਦਰਸ਼ਨਾਂ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਕੋਈ ਮਾਮਲਾ ਅਪਰਾਧਿਕ ਪ੍ਰਕਿਰਤੀ ਦਾ ਨਹੀਂ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਰਾਜਨੀਤਿਕ ਉਦੇਸ਼ਾਂ ਲਈ ਕੈਨੇਡਾ ਦੀ ਯਾਤਰਾ ਕਰ ਰਹੇ ਸਨ, ਜੋ ਕਿ ਕੈਨੇਡੀਅਨ ਨਿਯਮਾਂ ਅਨੁਸਾਰ ਉਨ੍ਹਾਂ ਦੀ ਯਾਤਰਾ ਦੀਆਂ ਸ਼ਰਤਾਂ ਦੇ ਤਹਿਤ ਯੋਗ ਨਹੀਂ ਸੀ। ਸ਼ਿਕਾਇਤ ‘ਚ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ, ਕੈਨੇਡੀਅਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਾ ਦੇਣ ਦਾ ਫੈਸਲਾ ਕੀਤਾ। ਘਟਨਾ ਨੇ ਰਾਜਨੀਤਿਕ ਹਲਕਿਆਂ ‘ਚ ਚਰਚਾ ਛੇੜ ਦਿੱਤੀ ਹੈ। ਰੋਮਾਣਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਵਿਰੁੱਧ ਦਰਜ ਕੀਤੇ ਗਏ ਮਾਮਲੇ ਕਿਸੇ ਅਪਰਾਧਿਕ ਘਟਨਾ ਨਾਲ ਜੁੜੇ ਹੋਣ ਦੀ ਬਜਾਏ ਉਨ੍ਹਾਂ ਦੀ ਰਾਜਨੀਤਿਕ ਸ਼ਮੂਲੀਅਤ ਕਾਰਨ ਹਨ।

LEAVE A REPLY

Please enter your comment!
Please enter your name here