ਪੰਜਾਬ ਫਤਹਿਗੜ੍ਹ ਨੇੜੇ ਸੜਕ ਹਾਦਸੇ ਦੌਰਾਨ ਦੋ ਮੌਤਾਂ/ ਹਰਿਆਣਾ ਦੇ ਕੈਂਥਲ ਨਾਲ ਸਬੰਧਤ ਸੀ ਦੋਵੇਂ ਨੌਜਵਾਨ/ ਵੀਜ਼ਾ ਬਾਇਓਮੀਟ੍ਰਿਕ ਕਰਵਾਉਣ ਜਾਂਦਿਆਂ ਵਾਪਰਿਆ ਹਾਦਸਾ By admin - June 12, 2026 0 3 Facebook Twitter Pinterest WhatsApp ਫਤਹਿਗੜ੍ਹ ਸਾਹਿਬ ਦੇ ਪਿੰਡ ਜੂਨਪੁਰ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕਾਂ ਦੀ ਪਛਾਣ ਕਾਰਤਿਕ ਭਾਰਦਵਾਜ ਪਿੰਡ ਬਰੋਟ ਅਤੇ ਰਜਤ ਪਿੰਡ ਡਾਂਡ ਜ਼ਿਲ੍ਹਾ ਕੈਂਥਲ ਹਰਿਆਣਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋਵਾਂ ਦੀ ਉਮਰ 23-24 ਸਾਲ ਸੀ ਅਤੇ ਯੂਰਪ ਜਾਣ ਲਈ ਵੀਜ਼ਾ ਬਾਇਓਮੀਟ੍ਰਿਕ ਕਰਵਾਉਣ ਸਬੰਧੀ ਜਲੰਧਰ ਜਾ ਰਹੇ ਸਨ। ਉਨ੍ਹਾਂ ਦੀ ਕਾਰ ਦਾ ਟਾਇਰ ਪੰਕਚਰ ਹੋ ਗਿਆ। ਟੂਲ ਕਿੱਟ ਨਾ ਹੋਣ ਕਾਰਨ ਜਦੋਂ ਉਹ ਸੜਕ ਕਿਨਾਰੇ ਖੜ੍ਹੇ ਹੋ ਕੇ ਮਦਦ ਮੰਗ ਰਹੇ ਸਨ ਤਾਂ ਉੱਤਰਾਖੰਡ ਦਾ ਇੱਕ ਟ੍ਰੱਕ ਡਰਾਈਵਰ ਹਰਸ਼ ਸ਼ਰਮਾ ਉਨ੍ਹਾਂ ਦੀ ਮਦਦ ਲਈ ਰੁਕਿਆ। ਇਸੇ ਦੌਰਾਨ ਅੰਬਾਲਾ ਵੱਲੋਂ ਆਏ ਇੱਕ ਟਰੱਕ ਨੇ ਤਿੰਨਾਂ ਨੂੰ ਕੁਚਲ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰਤਿਕ ਅਤੇ ਰਜਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਹਰਸ਼ ਸ਼ਰਮਾ ਗੰਭੀਰ ਜ਼ਖਮੀ ਹੋ ਗਿਆ, ਜੋ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਥਾਣਾ ਮੁਲ੍ਹੇਪੁਰ ਦੇ ਸਹਾਇਕ ਥਾਣੇਦਾਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।