Uncategorized ਸ੍ਰੀ ਦਰਬਾਰ ਸਾਹਿਬ ਵਿਖੇ ਫੌਜੀ ਹਮਲੇ ਬਾਰੇ ਫੋਟੋ ਪ੍ਰਦਰਸ਼ਨੀ/ ਐਸਜੀਪੀਸੀ ਨੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਕੀਤਾ ਉਪਰਾਲਾ/ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਲਗਾਈ ਪ੍ਰਦਰਸ਼ਨੀ By admin - June 2, 2025 0 53 Facebook Twitter Pinterest WhatsApp ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜੂਨ 1984 ਨੂੰ ਵਾਪਰੇ ਘੱਲੂਘਾਰਾ ਦੇ ਸ਼ਹੀਦਾਂ ਨੂੰ ਯਾਦ ਕਰਨ ਲਈ ਸ਼ਹੀਦੀ ਹਫਤਾ ਮਨਾਇਆ ਜਾ ਰਿਹਾ ਐ। ਇਸੇ ਤਹਿਤ ਐਸਜੀਪੀਸੀ ਵੱਲੋਂ 1984 ਦੇ ਫੌਜੀ ਹਮਲੇ ਨੂੰ ਦਰਸਾਉਂਦੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਐ। ਇਹ ਪ੍ਰਦਰਸ਼ਨੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਲਗਾਈ ਗਈ ਐ, ਜਿਸ ਵਿਚ 1984 ਦੇ ਫੌਜੀ ਹਮਲੇ ਦਾ ਦੁੱਖਦਾਈ ਮੰਜ਼ਰ ਪ੍ਰਦਰਸ਼ਤ ਕੀਤਾ ਗਿਆ ਐ। ਪ੍ਰਦਰਸ਼ਨੀ ਵਿਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਹਾਲਤ ਵਿਚ ਦਿਖਾਇਆ ਗਿਆ ਐ। ਇਸ ਤੋਂ ਇਲਾਵਾ ਗੋਲੀਆਂ ਨਾਲ ਛੱਲਣੀ ਹੋਏ ਗੁਰਧਾਮਾਂ ਅਤੇ ਖੂਨ ਨਾਲ ਲਥਪਥ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੀਆਂ ਤਸਵੀਰਾਂ ਵੇਖ ਕੇ ਸੰਗਤਾਂ ਜਜ਼ਬਾਤੀ ਹੋ ਰਹੀਆਂ ਨੇ ਅਤੇ ਹਰ ਅੱਗ ਨਮ ਹੁੰਦੀ ਦਿਖਾਈ ਦੇ ਰਹੀ ਐ।