ਲੁਧਿਆਣਾ ਜ਼ਿਮਨੀ ਚੋਣ ਲਈ ਸਿਆਸੀ ਸਰਗਰਮੀਆਂ ਨੇ ਫੜੀ ਰਫਤਾਰ/ ਭਾਜਪਾ, ਅਕਾਲੀ ਦਲ, ਕਾਂਗਰਸ ਤੇ ਆਪ ਵਿਚਾਲੇ ਕਾਂਟੇ ਦੀ ਟੱਕਰ/ ਸਾਰੀਆਂ ਪਾਰਟੀਆਂ ਲਾ ਰਹੀਆਂ ਜਿੱਤ ਲਈ ਅੱਡੀ-ਚੋਟੀ ਦਾ ਜ਼ੋਰ

0
56

ਲੁਧਿਆਣਾ ਜ਼ਿਮਨੀ ਚੋਣ ਲਈ ਭਾਜਪਾ ਵੱਲੋਂ ਵੀ ਆਪਣਾ ਉਮੀਦਵਾਰ ਐਲਾਨਣ ਤੋਂ ਬਾਅਦ ਚੋਣਾਵੀਂ ਸਰਗਰਮੀਆਂ ਨੇ ਰਫਤਾਰ ਫੜ ਲਈ ਐ। ਇੱਥੇ ਭਾਜਪਾ, ਅਕਾਲੀ ਦਲ, ਕਾਂਗਰਸ ਅਤੇ ਆਪ-ਆਦਮੀ ਪਾਰਟੀ ਵਿਚਾਲੋ ਚਿਕੌਣਾ ਮੁਕਾਬਲਾ ਐ। ਭਾਜਪਾ ਨੇ ਇਸ ਸੀਟ ਤੋਂ ਜੀਵਨ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨਿਆ ਐ। ਇਸੇ ਦੌਰਾਨ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਵਿਰੋਧੀਆਂ ਦਾ ਮੁਕਾਬਲੇ ਵਿਚ ਸਵਾਗਤ ਕਰਨ  ਦੇ ਨਾਲ ਨਾਲ ਖੁਦ ਦੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਨੇ। ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੇ ਬੀਜੇਪੀ ਉਮੀਦਵਾਰ ਨੂੰ ਵਿਲਕਮ ਕਹਿੰਦਿਆਂ ਇਸ ਸੀਟ ਤੋਂ ਆਪਣੀ ਜਿੱਤ ਨੂੰ ਯਕੀਨੀ ਕਿਹਾ ਐ। ਇਸੇ ਤਰ੍ਹਾਂ ਕਾਂਗਰਸੀ ਆਗੂ ਭਾਰਤ ਭੂਸ਼ਨ ਨੇ ਵੀ ਚੋਣ ਵਿਚ ਸਿਰਫ ਆਮ ਆਦਮੀ ਪਾਰਟੀ ਦੇ ਉਮਦਵਾਰ ਨੂੰ ਕੰਪੀਟਰ ਮਨਦਿਆਂ ਕਾਂਗਰਸ ਦੀ ਜਿੱਤ ਹੋਣ ਦਾ ਦਾਅਵਾ ਕੀਤਾ ਐ । ਜਦਕਿ ਸੱਤਾਧਾਰੀ ਧਿਰ ਦੇ ਮੰਤਰੀ ਅਮਨ ਅਰੋੜਾ ਨੇ ਇਹ ਮੁੜ ਆਮ ਆਦਮੀ ਪਾਰਟੀ ਕੋਲ ਆਉਣ ਦੀ ਗੱਲ ਕਹੀ ਐ।  ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਤਾਂ ਉਹਨਾਂ ਨੇ ਬੀਜੇਪੀ ਦੇ ਉੱਤੇ ਤੰਜ ਕਸਦੇ ਹੋਏ ਕਿਹਾ ਕਿ ਬੀਜੇਪੀ ਨੂੰ ਪਹਿਲੇ ਪਹਿਲ ਕਿਸਾਨਾਂ ਦੇ ਮੁੱਦੇ ਦੇ ਉੱਤੇ ਜਵਾਬ ਦੇਣ ਦੀ ਜਰੂਰਤ ਹੈ ਉੱਥੇ ਹੀ ਉਹਨਾਂ ਨੇ ਜੀਵਨ ਗੁਪਤਾ ਦਾ ਵੈਲਕਮ ਵੀ ਕੀਤਾ ਉਹਨਾਂ ਨੇ ਕਿਹਾ ਕਿ ਜੀਵਨ ਗੁਪਤਾ ਉਹਨਾਂ ਦਾ ਛੋਟਾ ਭਰਾ ਵੈ ਇਸ ਕਰਕੇ ਜੇਕਰ ਉਹ ਮੈਦਾਨ ਦੇ ਵਿੱਚ ਉਤਰਿਆ ਹੈ ਤਾਂ ਉਹ ਵੈਲਕਮ ਕਰਦੇ ਹਨ ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਬੀਜੇਪੀ ਨੂੰ ਪਹਿਲਾਂ ਪੰਜਾਬ ਦੇ ਪ੍ਰਤੀ ਚੰਗਾ ਸੋਚਣ ਦੀ ਜਰੂਰਤ ਹੈ ਫਿਰ ਪੰਜਾਬ ਦੇ ਲੋਕਾਂ ਦੇ ਪ੍ਰਤੀ ਚੰਗਾ ਸੋਚਣ ਦੀ ਜਰੂਰਤ ਹੈ ਫਿਰ ਪੰਜਾਬ ਦੇ ਕਿਸਾਨਾਂ ਦਾ ਚੰਗਾ ਸੋਚਣ ਦੀ ਜਰੂਰਤ ਹੈ ਤਾਂ ਹੀ ਬੀਜੇਪੀ ਪੰਜਾਬ ਚ ਆਪਣੇ ਆਪ ਨੂੰ ਇਸਟੈਬਲਿਸ਼ ਕਰ ਪਾਓਗੇ ਨਹੀਂ ਤਾਂ ਇਹ ਬੇਫਜੂਲ ਹੈ ਉਹਨਾਂ ਨੇ ਆਪਣੇ ਵਿਰੋਧੀਆਂ ਉੱਤੇ ਤੰਜ ਕਸਦੇ ਹੋਏ ਕਿਹਾ ਕਿ ਇਸ ਵਾਰ ਦੇ ਜਿਮਨੀ ਚੋਣਾਂ ਦੇ ਵਿੱਚ ਉਤਾਰੇ ਉਮੀਦਵਾਰ ਮਿਲ ਕੇ ਚਾਹੁੰਦੇ ਨੇ ਕਿ ਉਹ ਸ਼੍ਰੋਮਣੀ ਗਜ਼ਲ ਨੂੰ ਜਿੱਤਣ। ਉੱਥੇ ਜੇਕਰ ਅਸੀਂ ਦੂਜੇ ਪਾਸੇ ਗੱਲ ਕਰੀਏ ਤਾਂ ਕਾਂਗਰਸ ਦੀ ਤਾਂ ਕਾਂਗਰਸ ਦੇ ਉਮੀਦਵਾਰ ਭਾਰਤ ਪ੍ਰਸ਼ਨਾਸ਼ੂ ਦਾ ਕਹਿਣਾ ਹੈ ਕਿ ਉਹ ਵੀ ਬੀਜੇਪੀ ਦੇ ਕੈਂਡੀਡੇਟ ਜੀਵਨ ਗੁਪਤਾ ਦਾ ਸਵਾਗਤ ਕਰਦੇ ਨੇ ਅਤੇ ਉਹਨਾਂ ਨੇ ਕਿਹਾ ਕਿ ਮੇਰੀ ਜਿਹੜੀ ਲੜਾਈ ਹੈ ਉਹ ਸਿਰਫ ਔਰ ਸਿਰਫ ਪੰਜਾਬ ਲਈ ਐ ਔਰ ਪੰਜਾਬ ਸਰਕਾਰ ਦੇ ਖਿਲਾਫ ਹੈ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਹੜੇ ਕਿ ਬਾਹਰੋਂ ਆ ਕੇ ਪੰਜਾਬ ਦੇ ਹੱਕਾਂ ਨੂੰ ਖੋਣਾ ਚਾਹੁੰਦੇ ਨੇ ਇਸ ਕਰਕੇ ਉਹ ਬਾਕੀ ਦੇ ਉਮੀਦਵਾਰਾਂ ਦੇ ਨਾਲ ਆਪਣੀ ਲੜਾਈ ਨਾ ਮੰਨਦੇ ਹੋਏ ਸਿਰਫ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹੀ ਆਪਣਾ ਕੰਪੀਟਰ ਮੰਨ ਰਹੇ ਹਨ।

LEAVE A REPLY

Please enter your comment!
Please enter your name here