ਫਿਰੋਜ਼ਪੁਰ ’ਚ ਭਿਆਨਕ ਹਾਦਸੇ ’ਚ 8 ਮੌਤਾਂ, 15 ਜ਼ਖਮੀ/ ਮਹਿੰਦਰਾ ਪਿੱਕਅਪ ਤੇ ਟਰਾਲੇ ਦੀ ਟੱਕਰ/ ਡੇਰਾ ਬਿਆਸ ਜਾ ਰਹੀ ਸੀ ਪਿੱਕਅਪ

0
2

ਫਿਰੋਜ਼ਪੁਰ ਦੇ ਜੰਗਾਂਵਾਲਾ ਮੌੜ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 8 ਜਣਿਆਂ ਤੇ ਮੌਤ ਤੇ 15 ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜਲਾਲਾਬਾਦ ਤੋਂ ਕੁੱਝ ਲੋਕ ਮਹਿੰਦਰ ਪਿੱਕ ਗੱਡੀ ਵਿਚ ਸਵਾਰ ਹੋ ਕੇ ਰਾਧਾ ਸੁਆਮੀ ਡੇਰਾ ਬਿਆਸ ਵਿਖੇ ਜਾ ਰਹੇ ਸੀ ਕਿ ਇੱਥੇ ਆ ਕੇ ਉਸ ਦੀ ਘੋੜਾ ਟਰਾਲੇ ਨਾਲ ਟੱਕਰ ਹੋ ਗਈ। ਖਬਰਾਂ ਮੁਤਾਬਕ ਪਿੱਕਅਪ ਸਵਾਰ ਮ੍ਰਿਤਕ ਦੀਆਂ ਅਸਥੀਆਂ ਜਲ-ਪ੍ਰਵਾਹ ਕਰਨ ਜਾ ਰਹੇ ਸਨ। ਘਟਨਾ ਸਵੇਰੇ 5:30 ਵਜੇ ਦੀ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਨੂੰ ਕੱਢ ਕੇ ਸਿਵਲ ਹਸਪਤਾਲ ਅਤੇ ਜ਼ਖਮੀਆਂ ਨੂੰ ਇਲਾਜ ਲਈ ਵੱਖ ਵੱਖ ਹਸਪਤਾਲਾਂ ਵਿਚ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here