ਪੰਜਾਬ ਸੰਗਰੂਰ ’ਚ ਪਟਰੌਲ ਪੰਪ ਤੋਂ ਤੇਲ ਪੁਆ ਭੱਜੇ ਨੌਜਵਾਨ/ ਮਹਿੰਗੀ ਕਾਰ ’ਚ ਆਏ ਸੀ ਦੋ ਨੌਜਵਾਨ/ ਟੈਂਕੀ ਭਰਵਾਉਣ ਬਾਅਦ ਬਿਨਾਂ ਪੈਸੇ ਦਿੱਤੇ ਫਰਾਰ By admin - June 6, 2026 0 2 Facebook Twitter Pinterest WhatsApp ਸੰਗਰੂਰ ਅਧੀਨ ਆਉਂਦੇ ਪਿੰਡ ਝਨੇੜੀ ਵਿਖੇ ਸਥਿਤ ਇਕ ਪਟਰੋਲ ਪੰਪ ਨਾਲ ਕਾਰ ਸਵਾਰਾਂ ਵੱਲੋਂ ਠੱਗੀ ਮਾਰਨ ਦੀ ਖਬਰ ਸਾਹਮਏ ਆਈ ਹੈ। ਜਾਣਕਾਰੀ ਅਨੁਸਾਰ ਇੱਥੇ ਬਿਨਾਂ ਨੰਬਰੀ ਆਡੀ ਕਾਰ ਵਿਚ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਪੰਪ ਤੋਂ 4 ਹਜ਼ਾਰ ਦਾ ਤੇਲ ਭਰਵਾਇਆ ਅਤੇ ਫਿਰ ਆਨਲਾਈਨ ਪੈਮੇਂਟ ਕਰਨ ਬਹਾਨੇ ਬਿਨਾਂ ਪੈਮੇਂਟ ਕੀਤੇ ਫਰਾਰ ਹੋ ਗਏ। ਗੱਡੀ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈਆਂ ਨੇ। ਪੰਪ ਮਾਲਕਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਮੁਲਜਮਾਂ ਦੀ ਭਾਲ ਸ਼ੂਰ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਝਨੇੜੀ ਫੀਲਿੰਗ ਸਟੇਸ਼ਨ ਪੈਟਰੋਲ ਪੰਪ ਦੇ ਮਾਲਕ ਚਮਕੌਰ ਸਿੰਘ ਝਨੇੜੀ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ ਡੇਢ ਵਜੇ ਉਹਨਾਂ ਦੇ ਪੈਟਰੋਲ ਪੰਪ ‘ਤੇ ਤੇਲ ਪਵਾਉਣ ਲਈ ਸੁਨਾਮ ਸਾਈਡ ਤੋਂ ਆਈ ਇੱਕ ਬਿਨਾਂ ਨੰਬਰੀ ਓਡੀ ਕਾਰ ਆ ਕੇ ਰੁਕੀ ਜਿਸ ਵਿੱਚ ਦੋ ਨੌਜਵਾਨ ਸਵਾਰ ਸਨ। ਉਹਨਾਂ ਦੱਸਿਆ ਕਿ ਜਦੋਂ ਪੈਟਰੋਲ ਪੰਪ ਦੇ ਕਰਿੰਦੇ ਵੱਲੋਂ ਕਾਰ ਵਿੱਚ ਤੇਲ ਪਾਇਆ ਜਾ ਰਿਹਾ ਸੀ ਤਾਂ ਕਾਰ ਵਿੱਚ ਸਵਾਰ ਦੋਵੇਂ ਨੌਜਵਾਨਾਂ ਨੇ ਆਪਣੀਆਂ ਸੀਟਾਂ ਦੀ ਅਦਲਾ ਬਦਲੀ ਕੀਤੀ ਤੇ ਕਾਰ ਚਾਲਕ ਨੌਜਵਾਨ ਕਾਰ ਵਿੱਚ ਦੂਸਰੀ ਸਾਈਡ ‘ਤੇ ਜਾ ਬੈਠ ਗਿਆ ਤੇ ਦੂਸਰੀ ਸਾਈਡ ‘ਤੇ ਬੈਠਾ ਨੌਜਵਾਨ ਕਾਰ ਚਲਾਉਣ ਲਈ ਡਰਾਈਵਰ ਸੀਟ ‘ਤੇ ਆ ਕੇ ਬੈਠੇ ਗਿਆ। ਉਹਨਾਂ ਦੱਸਿਆ ਕਿ ਕਰਿੰਦੇ ਨੇ ਤੇਲ ਪਾਉਣ ਤੋਂ ਬਾਅਦ ਅਜੇ ਕਾਰ ਦੀ ਟੈਂਕੀ ਦਾ ਢੱਕਣ ਵੀ ਨਹੀਂ ਲਗਾਇਆ ਸੀ ਕਿ ਕਾਰ ਸਵਾਰ ਬਿਨਾਂ ਪੈਸੇ ਦਿੱਤੇ ਹੀ ਕਾਰ ਭਜਾ ਕੇ ਪੈਟਰੋਲ ਪੰਪ ਤੋਂ ਭਵਾਨੀਗੜ੍ਹ ਸਾਇਡ ਨੂੰ ਫਰਾਰ ਹੋ ਗਏ। ਉਨਾਂ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ ਅਤੇ ਮੰਗ ਕੀਤੀ ਕਿ ਇਹਨਾਂ ਕਾਰ ਸਵਾਰਾਂ ਨੂੰ ਜਲਦ ਕਾਬੂ ਕੀਤਾ ਜਾਵੇ। ਉਹਨਾਂ ਰੋਸ ਜ਼ਾਹਿਰ ਕੀਤਾ ਕਿ ਸਥਾਨਕ ਇਲਾਕੇ ਤੇ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਬਿਨਾਂ ਨੰਬਰੀ ਕਾਰਾਂ ਤੇ ਮੋਟਰਸਾਈਕਲ ਖੁੱਲੇ ਆਮ ਘੁੰਮ ਰਹੇ ਹਨ ਤੇ ਇਲਾਕੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਆਏ ਦਿਨ ਵਾਪਰ ਰਹੀਆਂ ਹਨ ਪਰ ਪੁਲਸ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਈ ਸਖਤ ਕਦਮ ਨਹੀਂ ਚੁੱਕੇ ਜਾ ਰਹੇ। ਉਹਨਾਂ ਜ਼ਿਲ੍ਹਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਸ਼ਹਿਰ ਅਤੇ ਇਲਾਕੇ ਵਿੱਚ ਵੱਖ-ਵੱਖ ਥਾਵਾਂ ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਅਜਿਹੇ ਵਾਹਨਾਂ ਨੂੰ ਜਲਦ ਕਾਬੂ ਕੀਤਾ ਜਾਵੇ।