ਮਲਵਿੰਦਰ ਕੰਗ ਦਾ ਯੂਨੀਵਰਸਿਟੀ ਨਾਮ ਬਦਲੀ ਬਾਰੇ ਵੱਡਾ ਬਿਆਨ/ ਕਾਂਗਰਸੀ ਸਾਂਸਦ ’ਤੇ ਲਾਏ ਭਾਜਪਾ ਦੀ ਬੋਲੀ ਬੋਲਣ ਦੇ ਇਲਜ਼ਾਮ/ ਪੰਜਾਬ ਦੇ ਭਾਜਪਾ ਆਗੂਆਂ ਤੋਂ ਆਪਣੀ ਸਥਿਤੀ ਸਪੱਸ਼ਟ ਕਰਨ ਕੀਤੀ ਮੰਗ

0
64

ਆਮ ਆਦਮੀ ਪਾਰਟੀ ਦੇ ਸਾਂਸਦ ਮਾਲਵਿੰਦਰ ਸਿੰਘ ਕੰਗ ਨੇ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਮੰਗ ਕਰਨ ਵਾਲਿਆਂ ਨੂੰ ਆੜੇ ਹੱਥੀ ਲੈਂਦਿਆਂ ਕਾਂਗਰਸੀ ਸਾਂਸਦ ਤੇ ਭਾਜਪਾ ਦੀ ਬੋਲੀ ਬੋਲਣ ਦੇ ਇਲਜਾਮ ਲਾਏ ਨੇ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਜਨਮ ਦੇਸ਼ ਵੰਡ ਤੋਂ ਵੀ ਪਹਿਲਾਂ ਹੋਈ ਸੀ ਅਤੇ ਇਹ ਪੰਜਾਬ ਦੀ ਵਿਰਾਸਤ ਐ ਪਰ ਕੁੱਝ ਲੋਕ ਇਸ ਦੇ ਨਾਮ ਵਿਚ ਹਰਿਆਣਾ ਦਾ ਨਾਮ ਜੋੜਣ ਦੀ ਮੰਗ ਕਰ ਕੇ ਬੇਵਜ੍ਹਾ ਦਾ ਮੁੱਦਾ ਖੜ੍ਹਾ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੰਸੀ ਲਾਲ ਨੇ ਹਰਿਆਣਾ ਦੇ ਕਾਲਜਾਂ ਦੀ ਐਫਲੀਏਸ਼ਨ ਪੰਜਾਬ ਯੂਨੀਵਰਸਿਟੀ ਤੋਂ ਕੈਂਸਲ ਕਰਵਾਈ ਸੀ ਅਤੇ ਅੱਜ 50 ਸਾਲ ਬਾਅਦ ਯੂਨੀਵਰਸਿਟੀ ਦੇ ਨਾਮ ਵਿਚ ਹਰਿਆਣਾ ਦਾ ਨਾਮ ਜੋੜਣ ਦੀਆਂ ਗੱਲਾਂ ਹੋ ਰਹੀਆਂ ਨੇ ਜੋ ਇਕ ਬਚਕਾਨਾ ਸੋਚ ਐ।

LEAVE A REPLY

Please enter your comment!
Please enter your name here