ਸੰਗਰੂਰ ’ਚ ਸੜਕ ਹਾਦਸੇ ਦੌਰਾਨ ਕਾਰ ਚਾਲਕ ਦੀ ਮੌਤ/ ਡਿਵਾਈਡਰ ਪਾਰ ਕਰ ਕੇ ਟਰੱਕ ਨਾਲ ਹੋਈ ਟੱਕਰ/ ਨੈਸ਼ਨਲ ਹਾਈਵੇ ’ਤੇ ਪੀਜੀਆਈ ਖਾਬਦਾਂ ਨੇੜੇ ਹਾਦਸਾ

0
2

ਪਟਿਆਲਾ ਨੈਸ਼ਨਲ ਹਾਈਵੇ  ‘ਤੇ ਪੀਜੀਆਈ ਘਾਬਦਾਂ ਨੇੜੇ ਅੱਜ ਤੜਕਸਾਰ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਕਾਰ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਰੇਜ਼ਾ ਕਾਰ ਸੰਗਰੂਰ ਤੋਂ ਪਟਿਆਲਾ ਵੱਲ ਜਾ ਰਹੀ ਸੀ ਕਿ ਅਚਾਨਕ ਕਾਰ ਡਿਵਾਈਡਰ ਪਾਰ ਕਰ ਕੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਜਾ ਟਕਰਾਈ। ਹਾਦਸੇ ਵਿਚ ਕਾਰ ਚਾਲਕ ਜਗਦੀਸ਼ ਕੁਮਾਰ ਪੁੱਤਰ ਮੇਹਰ ਚੰਦ, ਵਾਸੀ ਅਬਲੋਵਾਲ ਪਟਿਆਲਾ  ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ  ਪਹੁੰਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਕਾਰ ਦੀ ਤਲਾਸ਼ੀ ਦੌਰਾਨ ਇੱਕ ਆਈਫੋਨ ਤੇ  10 ਨਕਦੀ ਬਰਾਮਦ ਕੀਤੀ ਹੈ ਜੋ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here