Uncategorized ਤਰਨ ਤਾਰਨ ਦੇ ਮੰਡ ਏਰੀਏ ਦੇ ਕਿਸਾਨ ਜੰਗਲੀ ਜਾਨਵਰਾਂ ਤੋਂ ਪ੍ਰੇਸ਼ਾਨ/ ਕਿਸਾਨਾਂ ਦੀਆਂ ਫਸਲਾਂ ਦਾ ਵੱਡੀ ਪੱਧਰ ਤੇ ਉਜਾੜਾ ਕਰ ਰਹੇ ਜੰਗਲੀ ਜਾਨਵਰ/ ਸਰਕਾਰ ਤੋਂ ਜੰਗਲੀ ਜਾਨਵਰਾਂ ਨੂੰ ਉਨ੍ਹਾਂ ਦੇ ਇਲਾਕੇ ਚ ਪਹੁੰਚਾਉਣ ਦੀ ਅਪੀਲ By admin - May 31, 2025 0 21 Facebook Twitter Pinterest WhatsApp ਤਰਨ ਤਾਰਨ ਦੇ ਮੰਡ ਏਰੀਏ ਦੇ ਕਿਸਾਨ ਜੰਗਲੀ ਜਾਨਵਰਾਂ ਤੋਂ ਕਾਫੀ ਜ਼ਿਆਦਾ ਪ੍ਰੇਸ਼ਾਨ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨਾਂ ਨੇ ਦੱਸਿਆ ਕਿ ਪਿੰਡ ਸਭਰਾਂ ਖੁਲੇ ਵਾਲੇ ਬੰਨ੍ਹ ਨੇੜੇ ਪੈਂਦੇ ਮੰਡ ਏਰੀਏ ਅੰਦਰ ਜੰਗਲੀ ਜਾਨਵਰਾਂ ਵੱਲੋਂ ਕਿਸਾਨਾਂ ਦੇ ਵੱਡੇ ਪੱਧਰ ਤੇ ਉਜਾੜਾ ਕਰ ਰਹੇ ਨੇ। ਇਹ ਜਾਨਵਰ ਝੋਨੇ ਦੀ ਪਨੀਰੀ ਤੋਂ ਇਲਾਵਾ ਸਬਜ਼ੀਆਂ ਨੂੰ ਨੁਕਸਾਨ ਪਹੁੰਚ ਰਹੇ ਨੇ, ਜਿਸ ਕਾਰਨ ਕਿਸਾਨਾਂ ਨੂੰ ਰਾਤਾਂ ਖੇਤਾਂ ਵਿਚ ਗੁਜਾਰਨ ਲਈ ਮਜਬੂਰ ਹੋਣਾ ਪੈ ਰਿਹਾ ਐ। ਕਿਸਾਨਾਂ ਨੇ ਸਰਕਾਰ ਤੋਂ ਜੰਗਲੀ ਜਾਨਵਰਾਂ ਨੂੰ ਫੜ ਕੇ ਉਨ੍ਹਾਂ ਲਈ ਰਾਖਵੀਆਂ ਥਾਵਾਂ ਤੇ ਭੇਜਣ ਦੀ ਮੰਗ ਕੀਤੀ ਐ ਤਾਂ ਜੋ ਕਿਸਾਨਾਂ ਦੇ ਹੋ ਰਹੇ ਉਜਾੜੇ ਨੂੰ ਰੋਕਿਆ ਜਾ ਸਕੇ। ਉਧਰ ਪੀੜਤ ਕਿਸਾਨਾਂ ਦੇ ਹੱਕ ਵਿਚ ਨਿਤਰੀਆਂ ਕਿਸਾਨ ਜਥੇਬੰਦੀਆਂ ਨੇ ਵੀ ਸਰਕਾਰ ਤੋਂ ਮਸਲੇ ਦੇ ਹੱਲ ਦੀ ਮੰਗ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਅਤੇ ਕਿਸਾਨ ਆਗੂ ਸਾਰਜ ਸਿੰਘ ਅਤੇ ਜੰਬਰ ਸਿੰਘ ਨੇ ਦੱਸਿਆ ਕਿ ਪਿੰਡ ਸਭਰਾ ਦੇ ਨਜ਼ਦੀਕ ਘੁੱਲੇ ਵਾਲਾ ਬੰਨ ਵੱਜਦਾ ਹੈ ਅਤੇ ਇਸ ਦੇ ਨਾਲ ਦਰਿਆ ਹੋਣ ਕਾਰਨ ਮੰਡ ਖੇਤਰ ਵਿੱਚ ਬਹੁਤ ਜਿਆਦਾ ਬੂਟੀ ਅਤੇ ਰੁੱਖ ਹਨ ਜਿਸ ਵਿੱਚ ਨੀਲ ਗਾਵਾਂ ਅਤੇ ਹੋਰ ਜੰਗਲੀ ਜਾਨਵਰਾਂ ਦੀ ਭਰਮਾਰ ਐ ਜੋ ਨਾਲ ਲੱਗਦੀਆਂ ਜਮੀਨਾਂ ਵਿੱਚ ਬੀਜੀਆਂ ਹੋਈਆਂ ਸਬਜੀਆਂ ਤੇ ਹੋਰ ਫਸਲਾਂ ਦਾ ਉਜਾੜਾ ਕਰਦੇ ਨੇ। ਉਹਨਾਂ ਕਿਹਾ ਕਿ ਇਸ ਮੁਸ਼ਕਲ ਨੂੰ ਲੈ ਕੇ ਉਹਨਾਂ ਵੱਲੋਂ ਕਈ ਵਾਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਦੱਸਿਆ ਗਿਆ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਜਿਸ ਕਰਕੇ ਮਜਬੂਰ ਹੋ ਕੇ ਅੱਜ ਉਹਨਾਂ ਨੂੰ ਇਕੱਤਰ ਹੋਣਾ ਪਿਆ ਹੈ। ਉਹਨਾਂ ਮੰਗ ਕੀਤੀ ਹੈ ਕਿ ਇਨਾਂ ਜੰਗਲੀ ਜਾਨਵਰਾਂ ਨੂੰ ਬਿਜਾਊ ਜਮੀਨਾਂ ਤੋਂ ਦੂਰ ਲਿਜਾ ਕੇ ਕਿਸੇ ਜੰਗਲੀ ਏਰੀਏ ਵਿੱਚ ਛੱਡਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ।