Uncategorized ਸਰਹਿੰਦ ਨਹਿਰ ’ਚੋਂ ਕੁੜੀ ਦੀ ਲਾਸ਼ ਬਰਾਮਦ/ ਬੀਤੀ 29 ਤਰੀਕ ਨੂੰ ਲਾਪਤਾ ਹੋਈ ਸੀ ਲੜਕੀ/ ਮਾਪਿਆਂ ਨੇ ਲਾਏ ਕਤਲ ਕਰਨ ਦੇ ਇਲਜ਼ਾਮ By admin - May 31, 2025 0 65 Facebook Twitter Pinterest WhatsApp ਸ੍ਰੀ ਚਮਕੌਰ ਸਾਹਿਬ ਅਧੀਨ ਆਉਂਦੇ ਪਿੰਡ ਮਨਸੂਹਾ ਵਾਸੀ 19 ਸਾਲਾ ਲੜਕੀ ਦੀ ਲਾਸ਼ ਸਰਹਿੰਦ ਨਹਿਰ ਵਿਚੋਂ ਕੱਢੀ ਗਈ ਕਾਰ ਵਿਚੋਂ ਬਰਾਮਦ ਹੋ ਗਈ ਐ। ਇਹ ਲੜਕ ਬੀਤੀ 29 ਤਰੀਕ ਨੂੰ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਈ ਸੀ। ਮਾਪਿਆਂ ਦੇ ਦੱਸਣ ਮੁਤਾਬਕ ਲੜਕੀ ਰੋਪੜ ਦੇ ਸਰਕਾਰੀ ਕਾਲਜ ਵਿਚ ਪੜ੍ਹਦੀ ਸੀ। ਮਾਛੀਵਾੜਾ ਸਾਹਿਬ ਦੇ ਪਿੰਡ ਗੁਰੂਗੜ੍ਹ ਵਾਸੀ ਜਸਪ੍ਰੀਤ ਸਿੰਘ ਨਾਮ ਦੇ ਲੜਕੇ ਨਾਲ ਇਸਟਾਗਰਾਮ ਤੇ ਜਾਣ-ਪਛਾਣ ਹੋਈ ਸੀ। ਪਰਿਵਾਰ ਦੇ ਇਲਜਾਮ ਐ ਕਿ ਉਨ੍ਹਾਂ ਦੀ ਲੜਕੀ ਨੂੰ ਇਸੇ ਲੜਕੇ ਨੇ ਕਤਲ ਕਰ ਕੇ ਕਾਰ ਸਮੇਤ ਨਹਿਰ ਵਿਚ ਸੁੱਟਿਆ ਐ। ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਐ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ। ਥਾਣਾ ਸਿਟੀ ਰੋਪੜ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਜਾਣਕਾਰੀ ਮਿਲੀ ਹੈ ਅਤੇ ਜਾਣਕਾਰੀ ਮੁਤਾਬਿਕ ਇੱਕ ਲੜਕੀ ਦੀ ਲਾਸ਼ ਸਰਹੰਦ ਨਹਿਰ ਇੱਕ ਕਾਰ ਵਿੱਚੋਂ ਬਰਾਮਦ ਹੋਈ ਹੈ ਅਤੇ ਇਸ ਬਾਬਤ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ। ਇਨਸਾਫ ਦਵਾਉਣ ਦੀ ਅਤੇ ਇਸ ਬਾਬਤ ਹੁਣ ਪੁਲਿਸ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਜੋ ਬਣਦੀ ਕਾਰਵਾਈ ਹੋਵੇਗੀ ਉਸ ਨੂੰ ਕੀਤਾ ਜਾਵੇਗਾ