ਪੰਜਾਬ ਗੁਰਦਾਸਪੁਰ ਪਹੁੰਚੇ ਸਾਬਕਾ ਵਿਧਾਇਕ ਬੱਬੇਹਾਲੀ/ ਅੱਗ ਪੀੜਤ ਦੁਕਾਨਦਾਰ ਦੀ ਕੀਤੀ ਮਾਲੀ ਸਹਾਇਤਾ/ ਸਰਕਾਰ ਬਣਨ ਤੇ ਹੋਰ ਮਦਦ ਦਾ ਦਿੱਤਾ ਭਰੋਸਾ By admin - May 29, 2026 0 2 Facebook Twitter Pinterest WhatsApp ਸੀਨੀਅਰ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਅੱਜ ਗੁਰਦਾਸਪੁਰ ਦੇ ਗੀਤੇ ਭਵਨ ਰੋਡ ਇਲਾਕੇ ਵਿਚ ਪਹੁੰਚੇ ਜਿੱਥੇ ਉਨ੍ਹਾਂ ਨੇ ਅਗਨੀਕਾਡ ਪੀੜਤ ਦੁਕਾਨਦਾਰ ਦੀ ਮਾਲੀ ਮਦਦ ਕੀਤੀ। ਦੱਸਣਯੋਗ ਹੈ ਕਿ ਇੱਥੇ ਰਮਨ ਫਲਾਈਵੁੱਡ ਅਤੇ ਹਾਰਡਵੇਅਰ ਨਾਮ ਦੀ ਦੁਕਾਨ ਅੰਦਰ ਲੱਗੀ ਅੱਗ ਨਾਲ 30 ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ ਸੀ। ਇਸੇ ਦੇ ਚਲਦਿਆਂ ਬੱਬੇਹਾਲੀ ਨੇ ਦੁਕਾਨ ਮਾਲਕ ਮੁਲਾਕਾਤ ਕੀਤੀ ਅਤੇ ਹੋਏ ਨੁਕਸਾਨ ਤੇ ਦੁੱਖ ਪ੍ਰਗਟ ਕਰਦਿਆਂ ਆਪਣੇ ਕੋਲੋਂ ਇਕ ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ। ਦੁਕਾਨਦਾਰ ਨੂੰ ਹੋਰ ਮਦਦ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਉਹ ਸਰਕਾਰ ਵੱਲੋਂ 5 ਲੱਖ ਰੁਪਏ ਹੋਰ ਦੁਕਾਨਦਾਰ ਨੂੰ ਦਵਾਉਣਗੇ। ਉਨ੍ਹਾਂ ਮੌਜੂਦਾ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਤੋਂ ਪੀੜਤ ਵਪਾਰੀਆਂ ਲਈ ਵਿਸ਼ੇਸ਼ ਨੀਤੀ ਬਣਾਉਣ ਦੀ ਮੰਗ ਕੀਤੀ ਤਾਂ ਜੋ ਪੀੜਤਾ ਨੂੰ ਫੌਰੀ ਤੌਰ ਤੇ ਰਾਹਤ ਦਿੱਤੀ ਜਾ ਸਕੇ।