ਪੰਜਾਬ ਅੰਮ੍ਰਿਤਸਰ ਦੇ ਰਾਮਬਾਗ ਬਾਂਸਾਂ ਵਾਲੇ ਬਾਜ਼ਾਰ ’ਚ ਅੱਗ/ ਅੱਗ ਦੀ ਲਪੇਟ ’ਚ ਆਉਣ ਨਾਲ ਇਕ ਜਣੇ ਦੀ ਮੌਤ By admin - May 29, 2026 0 2 Facebook Twitter Pinterest WhatsApp ਅੰਮ੍ਰਿਤਸਰ ਸ਼ਹਿਰ ਦੇ ਰਾਮਬਾਗ ਚੌਂਕ ਨੇੜੇ ਬਾਂਸਾਂ ਤੇ ਪੌੜੀਆਂ ਬਣਾਉਣ ਦੀਆਂ ਦੁਕਾਨਾਂ ਨੂੰ ਲੱਗੀ ਅੱਗ ਨਾਲ ਇਕ ਅਪਾਹਿਜ ਵਿਅਕਤੀ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸ਼ਾਮ ਵੇਲੇ ਅਚਨਚੇਤੀ ਬਾਂਸਾਂ ਦੀਆਂ ਦੁਕਾਨਾਂ ਦੇ ਵਿੱਚ ਅੱਗ ਲੱਗ ਗਈ ਅਤੇ ਤੁਰੰਤ ਹੀ ਇਸ ਅੱਗ ਨੇ ਜ਼ੋਰ ਫੜ ਲਿਆ। ਇਸ ਅੱਗ ਨਾਲ 20 ਤੋਂ 25 ਦੁਕਾਨਾਂ ਦੇ ਸੜ ਕੇ ਸੁਆਹ ਹੋ ਗਈਆ। ਇਸ ਅੱਗ ਲਪੇਟ ਵਿਚ ਆਉਣ ਨਾਲ ਇਕ ਅਪਾਹਜ ਵਿਅਕਤੀ ਦੀ ਮੌਤ ਹੋ ਗਈ। ਮੌਕੇ ’ਤੇ ਹਾਜ਼ਰ ਲੋਕਾਂ ਦੇ ਮੁਤਾਬਕ ਬਾਂਸਾਂ ਅਤੇ ਪੌੜੀਆਂ ਤੇ ਹੋਰ ਸਮਾਨ ਨੂੰ ਲੱਗੀ ਅੱਗ ਨੇ ਤੁਰੰਤ ਜੋੜ ਫੜ ਲਿਆ ਅਤੇ ਕਈ ਹੋਰ ਦੁਕਾਨਾਂ ਇਸ ਦੀ ਚਪੇਟ ਵਿੱਚ ਆ ਗਈਆਂ। ਨੇੜੇ ਹੀ ਟਾਇਰਾਂ ਅਤੇ ਸਾਈਕਲਾਂ ਦੀਆਂ ਦੁਕਾਨਾਂ ਸਨ, ਜੋ ਇਸ ਦੀ ਚਪੇਟ ਵਿੱਚ ਆ ਗਈਆਂ। ਘਟਨਾ ਦੀ ਖਬਰ ਮਿਲਣ ਬਾਅਦ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ ਪਰ ਤਦ ਤਕ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸੀ। ਇਸ ਦੌਰਾਨ ਕੇਂਦਰੀ ਹਲਕੇ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਵੀ ਆਪਣੇ ਸਮਰਥਕਾਂ ਸਮੇਤ ਪੁੱਜੇ ਅਤੇ ਅੱਗ ਬੁਝਾਉਣ ਦੇ ਕੰਮ ਦਾ ਜਾਇਜ਼ਾ ਲਿਆ। ਮੌਕੇ ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਦਾ ਸ਼ਿਕਾਰ ਹੋਇਆ ਵਿਅਕਤੀ, ਇੱਥੇ ਇੱਕ ਦੁਕਾਨ ਤੇ ਬਤੌਰ ਵਰਕਰ ਕੰਮ ਕਰਦਾ ਸੀ। ਅਪਾਹਜ ਹੋਣ ਕਾਰਨ ਉਹ ਤੇਜ਼ੀ ਨਾਲ ਅੱਗ ਦੇ ਘੇਰੇ ਤੋਂ ਬਾਹਰ ਨਹੀਂ ਆ ਸਕਿਆ ਅਤੇ ਅੱਗ ਨਾਲ ਝੂਲਸ ਜਾਣ ਕਾਰਨ ਨੂੰ ਉਸ ਦੀ ਮੌਤ ਹੋ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਜੀਵ ਕੁਮਾਰ ਰਾਜੂ ਨੇ ਦੱਸਿਆ ਕਿ ਉਹ ਰਾਮਬਾਗ ਚੌਂਕ ਵਿੱਚ ਬਰਫ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਅਤੇ ਪਿਛਲੇ 40 ਸਾਲਾਂ ਤੋਂ ਇਸ ਇਲਾਕੇ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੰਨੇ ਸਾਲਾਂ ਵਿੱਚ ਉਨ੍ਹਾਂ ਨੇ ਕਦੇ ਵੀ ਇਸ ਤਰ੍ਹਾਂ ਦਾ ਭਿਆਨਕ ਹਾਦਸਾ ਨਹੀਂ ਦੇਖਿਆ। ਉਨ੍ਹਾਂ ਦੱਸਿਆ ਕਿ ਬਾਂਸਾਂ ਵਾਲੀ ਮਾਰਕੀਟ ਵਿੱਚ ਸੁੱਕਾ ਸਮਾਨ ਵੱਧ ਮਾਤਰਾ ਵਿੱਚ ਪਿਆ ਹੋਣ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ। ਉਨ੍ਹਾਂ ਦੇ ਮੁਤਾਬਕ ਅੱਗ ਕਿਸੇ ਸ਼ਾਰਟ ਸਰਕਟ ਜਾਂ ਹੋਰ ਕਾਰਨ ਕਰਕੇ ਲੱਗੀ ਹੋ ਸਕਦੀ ਹੈ, ਪਰ ਅਸਲ ਕਾਰਨਾਂ ਦਾ ਖੁਲਾਸਾ ਜਾਂਚ ਤੋਂ ਬਾਅਦ ਹੀ ਹੋਵੇਗਾ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਤੋਂ ਤੁਰੰਤ ਬਾਅਦ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ, ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਾਫੀ ਦੇਰੀ ਨਾਲ ਮੌਕੇ ‘ਤੇ ਪਹੁੰਚੀਆਂ। ਲੋਕਾਂ ਦਾ ਕਹਿਣਾ ਹੈ ਕਿ ਬੜੀ ਮੁਸ਼ਕਿਲ ਨਾਲ ਇੱਕ-ਇੱਕ ਕਰਕੇ ਗੱਡੀਆਂ ਆ ਰਹੀਆਂ ਸਨ, ਜਿਸ ਕਾਰਨ ਅੱਗ ‘ਤੇ ਕਾਬੂ ਪਾਉਣ ਵਿੱਚ ਮੁਸ਼ਕਲ ਆਈ।