Uncategorized ਫਰੀਦਕੋਟ ’ਚ ਦਰੱਖਤਾਂ ਦੇ ਵੈਰੀ ਬਣੇ ਨਹਿਰੀ ਵਿਭਾਗ ਦੇ ਠੇਕੇਦਾਰ/ ਨਹਿਰਾਂ ਦੇ ਨਾਲ ਨਾਲ ਮਿੱਟੀ ਪਾਉਣ ਬਹਾਨੇ ਬਣਾ ਰਹੇ ਨਿਸ਼ਾਨਾ/ ਸਾਲਾਂ ਪੁਰਾਣੇ ਦਰੱਖਤਾਂ ਦੀਆਂ ਜੜ੍ਹਾਂ ’ਚੋਂ ਮਿੱਟੀ ਕੱਢ ਪਹੁੰਚਾ ਰਹੇ ਨੁਕਸਾਨ By admin - May 31, 2025 0 70 Facebook Twitter Pinterest WhatsApp ਫਰੀਦਕੋਟ ਜਿਲ੍ਹੇ ਅੰਦਰ ਦਰੱਖਤਾਂ ਦੀ ਸਾਂਭ ਸੰਭਾਲ ਕਰਨ ਵਾਲੀਆਂ ਜਥੇਬੰਦੀਆਂ ਸੀਰ ਸੁਸਾਇਟੀ ਅਤੇ ਪਾਣੀ ਨੂੰ ਬਚਾਉਣ ਵਾਲੀ ਜਲ ਜੀਵਨ ਜਚਾਓ ਮੋਰਚਾ ਨੇ ਨਹਿਰੀ ਵਿਭਾਗ ਦੇ ਠੇਕੇਦਾਰਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਐ। ਜਥੇਬੰਦੀਆਂ ਨੇ ਠੇਕੇਦਾਰਾਂ ਤੇ ਦਰੱਖਤਾਂ ਨੂੰ ਨੁਕਸਾਨ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਉਂਦਿਆਂ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਐ। ਜਥੇਦੰਬੀਆਂ ਦੀ ਕਹਿਣਾ ਐ ਕਿ ਨਹਿਰੀ ਵਿਭਾਗ ਦੇ ਠੇਕੇਦਾਰ ਨਹਿਰਾਂ ਦੇ ਨਾਲ ਨਾਲ ਮਿੱਟੀ ਪਾਉਣ ਦੀ ਆੜ ਹੇਠ ਵੱਡੇ ਤੇ ਪੁਰਾਣੇ ਦਰੱਖਤਾਂ ਨਾਲੋਂ ਮਿੱਟੀ ਚੁੱਕ ਕੇ ਦਰੱਖਤਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੇ ਠੇਕੇਦਾਰਾਂ ਦਾ ਮੰਨਮਾਨੀ ਨਾ ਰੋਕੀ ਤਾਂ ਉਹ ਇਸ ਵਰਤਾਰੇ ਖਿਲਾਫ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਫਰੀਦਕੋਟ ਵਿਚੋਂ ਲੰਘਦੀਆਂ ਨਹਿਰਾਂ ਵਿਚੋਂ ਸਰਹੰਦ ਫੀਡਰ ਨਹਿਰ ਨੂੰ ਕੰਕਰੀਟ ਨਾਲ ਪੱਕਿਆ ਕਰਨ ਦਾ ਵਿਰੋਧ ਕੀਤਾ ਗਿਆ ਸੀ ਅਤੇ ਨਹਿਰ ਦੇ ਪੱਕੇ ਕਰਨ ਦੀ ਸ਼ੁਰੂਆਤੀ ਤੋਂ ਪਹਿਲਾ ਦੋਨੋ ਸਸਥਵਾਂ ਅਤੇ ਫਰੀਦਕੋਟ ਵਾਸੀਆਂ ਵੱਲੋਂ ਨਹਿਰ ਨੂੰ ਕੰਕਰੀਟ ਨਾਲ ਪੱਕੇ ਕਰਨ ਦਾ ਇਸ ਲਈ ਵਿਰੋਧ ਕੀਤਾ ਸੀ ਕਿ ਪਾਣੀ ਸੀਪਜ ਬੰਦ ਹੋਣ ਨਾਲ ਪਾਣੀ ਲੈਵਲ ਡਾਉਣ ਹੋ ਜਾਣਾ ਐ ਅਤੇ ਦੂਸਰਾ ਦਰਖਤਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਜਾਣਾ ਐ। ਉਸੇ ਅਧਾਰ ਤੇ ਨਹਿਰੀ ਵਿਭਾਗ ਅਤੇ ਪ੍ਰਸਾਸ਼ਨ ਨਾਲ ਮੀਟਿੰਗ ਕਰਕੇ ਇਸ ਗਲ ਤੇ ਸਹਿਮਤੀ ਹੋ ਗਈ ਸੀ ਕਿ ਪਟੜੀ ਉਪਰੋਂ ਲੱਗੇ ਸਾਲਾਂ ਪੁਰਾਣੇ ਵਿਰਾਸਤੀ ਦਰੱਖਤਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਪੁੱਟੇ ਜਾਣ ਤੋਂ ਬਚਾਇਆ ਜਾਵੇਗਾ ਅਤੇ ਨਹਿਰ ਵਿਚ ਬੈਡ ਨੂੰ ਕੰਕਰੀਟ ਨਾਲ ਪੱਕਿਆ ਨਹੀਂ ਕੀਤਾ ਜਾਵੇਗਾ ਉਸਤੋਂ ਬਾਅਦ ਨਹਿਰ ਨੂੰ ਪੱਕਿਆ ਕਰ ਦਿਤਾ ਸੀ ਪਰ ਹੁਣ ਨਹਿਰ ਪੱਕੇ ਕੀਤੇ ਜਾਣ ਤੋਂ ਬਾਅਦ ਉਸਦੀ ਪਟੜੀ ਦੇ ਨਾਲ ਨਾਲ ਮਿੱਟੀ ਪਾਉਣੀ ਸੀ ਪਰ ਇਹ ਮਿੱਟੀ ਬਾਹਰੋਂ ਲਿਆਉਣ ਦੀ ਬਜਾਏ ਪਟੜੀ ਦੇ ਨਾਲ ਨਾਲ ਹੀ ਪੁੱਟੀ ਜਾ ਰਹੀ ਹੈ ਜਿਸ ਨਾਲ ਉਥੇ ਲੱਗੇ ਵੱਡੇ ਵੱਡੇ ਦਰੱਖਤਾਂ ਦੇ ਨਾਲੋਂ ਨਾਲੋਂ ਮਿੱਟੀ ਖੁਰਚ ਕੇ ਦਰੱਖਤਾਂ ਦੀਆਂ ਜੜਾਂ ਨੂੰ ਖੋਖਲਾ ਕਰ ਦਿੱਤਾ ਗਿਆ ਜਿਸ ਦੇ ਚੱਲਦੇ ਕਈ ਵੱਡੇ ਦਰਖਤ ਡਿੱਗ ਵੀ ਗਏ ਅਤੇ ਬਹੁਤ ਸਾਰੇ ਦਰੱਖਤਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਐ, ਜਿਸਨੂੰ ਲੈ ਕੇ ਫਿਰ ਤੋਂ ਉਕਤ ਸਮਾਜਸੇਵੀ ਸੰਸਥਾਵਾਂ ਵਲੋਂ ਨਹਿਰੀ ਵਿਭਾਗ ਅਤੇ ਠੇਕੇਦਾਰਾਂ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਐ।