ਅਜਨਾਲਾ ਤਹਿਸੀਲ ਦੇ ਅਚਾਨਕ ਦੌਰੇ ’ਤੇ ਪਹੁੰਚੇ ਮੰਤਰੀ ਧਾਲੀਵਾਲ/ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਅਚਾਨਕ ਕੀਤੀ ਚੈਕਿੰਗ/ ਸਰਕਾਰੀ ਬਾਬੂਆਂ ਨੂੰ ਪਈ ਭਾਜੜ, ਗੁੱਸੇ ’ਚ ਦਿਖਾਈ ਦਿੱਤੇ ਮੰਤਰੀ

0
22

ਅਜਨਾਲਾ ਤਹਿਸੀਲ ਕੰਪਲੈਕਸ ਵਿਚ ਸਰਕਾਰੀ ਅਧਿਕਾਰੀਆਂ ਅੰਦਰ ਉਸ ਵੇਲੇ ਅਫਰਾ-ਤਫਰੀ ਵਾਲਾ ਮਾਹੌਲ ਵੇਖਣ ਨੂੰ ਮਿਲਿਆ ਜਦੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਚਾਨਕ ਤਹਿਸੀਲ ਦੌਰੇ ਤੇ ਪਹੁੰਚ ਗਏ। ਮੰਤਰੀ ਨੇ ਇਹ ਦੌਰਾ ਲੋਕਾਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਕੀਤਾ ਸੀ। ਮੰਤਰੀ ਦੀ ਆਮਦ ਦੀ ਸੂਹ ਮਿਲਦਿਆ ਹੀ ਸਰਕਾਰੀ ਬਾਬੂਆਂ ਅੰਦਰ ਭਾਜੜ ਪੈ ਗਏ। ਇਸ ਦੌਰਾਨ ਕਈ ਅਧਿਕਾਰੀ ਸੀਟਾਂ ਤੋਂ ਗੈਰ ਹਾਜਰ ਪਾਏ ਗਏ, ਜਿਸ ਨੂੰ ਲੈ ਕੇ ਮੰਤਰੀ ਨੇ ਨਾਰਾਜ਼ਗੀ ਜਾਹਰ ਕੀਤੀ। ਮੰਤਰੀ ਨੇ ਇਨ੍ਹਾਂ ਬਾਬੂਆਂ ਦੀ ਰਿਪੋਰਟ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਨੂੰ ਭੇਜ ਕੇ ਕਾਰਵਾਈ ਦੀ ਸਿਫਾਰਸ਼ ਕੀਤੀ ਐ। ਮੰਤਰੀ ਨੇ ਸਰਕਾਰੀ ਮੁਲਾਜਮਾਂ ਨੂੰ ਕੰਮ ਚ ਆਨਾਕਾਨੀ ਬੰਦ ਕਰਨ ਅਤੇ ਲੋਕਾਂ ਦੇ ਕੰਮ ਸਮੇਂ ਸਿਰ ਕਰਨ ਦੀ ਚਿਤਾਵਨੀ ਦਿੱਤੀ ਐ। ਦੱਸਣਯੋਗ ਐ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਅੰਦਰ ਲੋਕਾਂ ਨੂੰ ਚੰਗੀਆਂ ਸੁੱਖ ਸਹੂਲਤਾਂ ਸਮੇਂ ਸਿਰ ਦੇਣ ਲਈ ਸਰਕਾਰੀ ਬਾਬੂਆਂ ਨੂੰ ਸਮੇਂ ਸਿਰ ਆਪਣੀ ਡਿਊਟੀ ਤੇ ਤੈਨਾਤ ਰਹਿਣ ਦੇ ਹੁਕਮ ਦਿੱਤੇ ਗਏ ਹਨ, ਇਸੇ ਦੇ ਚਲਦੇ ਅੱਜ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਤਹਿਸੀਲ ਕੰਪਲੈਕਸ ਅਜਨਾਲਾ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਅਚਨਚੇਤ ਚੈਕਿੰਗ ਕੀਤੀ ਗਈ ਜਿੱਥੇ ਬਹੁਤ ਸਾਰੇ ਸਰਕਾਰੀ ਬਾਬੂ ਆਪਣੀ ਡਿਊਟੀਆਂ ਤੇ ਹਾਜ਼ਰ ਨਹੀਂ ਹੋਏ ਜਿਸ ਨੂੰ ਲੈ ਕੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇਸ ਦੀ ਲਿਖਤੀ ਰਿਪੋਰਟ ਭੇਜੀ ਗਈ। ਇਸ ਮੌਕੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹਨਾਂ ਨੂੰ ਕੁਝ ਦਿਨਾਂ ਤੋਂ ਅਜਨਾਲਾ ਤਹਿਸੀਲ ਕੰਪਲੈਕਸ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਅਚਨਚੇਤ ਤਹਿਸੀਲ ਕੰਮਪਲੈਕਸ ਵਿੱਚ ਪਹੁੰਚ ਕੇ ਚੈਕਿੰਗ ਕੀਤੀ ਜਿੱਥੇ ਬਹੁਤ ਸਾਰੇ ਸਰਕਾਰੀ ਕਰਮਚਾਰੀ ਆਪਣੀ ਡਿਊਟੀ ਤੇ ਹਾਜ਼ਰ ਨਹੀਂ ਸੀ ਜਿਸ ਨੂੰ ਲੈ ਕੇ ਉਹਨਾਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਨੂੰ ਇਸ ਦੀ ਲਿਖਤੀ ਰਿਪੋਰਟ ਭੇਜੀ ਹੈ। ਉਹਨਾਂ ਸਰਕਾਰੀ ਬਾਬੂਆਂ ਨੂੰ ਆਪਣੀ ਡਿਊਟੀ ਤੇ ਸਮੇਂ ਸਰ ਹਾਜ਼ਰ ਹੋਣ ਅਤੇ ਲੋਕਾਂ ਦੇ ਕੰਮ ਸਮੇਂ ਸਿਰ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਕੋਈ ਵੀ ਡਿਊਟੀ ਵਿਚ ਕੋਤਾਹੀ ਕਰੇਗਾ, ਸਰਕਾਰ ਉਸ ਖਿਲਾਫ ਐਕਸ਼ਨ ਲਿਆ ਜਾਵੇਗਾ।

LEAVE A REPLY

Please enter your comment!
Please enter your name here