ਸ੍ਰੀ ਮੁਕਤਸਰ ਦੇ ਪਿੰਡ ਭੁੱਲਰ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਹੋਏ ਤਕਰਾਰ ਦੌਰਾਨ ਗੋਲੀ ਚੱਲਣ ਕਾਰਨ ਇਕ ਜਣੇ ਦੀ ਮੌਤ ਤੇ ਇਕ ਹੋਰ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਐ। ਮਿਰਤਕ ਦੀ ਪਛਾਣ ਬੂਟਾ ਸਿੰਘ ਵਜੋਂ ਹੋਈ ਐ। ਘਟਨਾ ਚ ਮ੍ਰਿਤਕ ਦਾ ਛੋਟਾ ਭਰਾ ਮਨਦੀਪ ਸਿੰਘ ਵੀ ਜਖਮੀ ਹੋਇਆ ਐ, ਜਿਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਧੀ ਨੂੰ ਪਿੰਡ ਦਾ ਬਲਵਲ ਨਾਮ ਦਾ ਨੌਜਵਾਨ ਮੋਬਾਈਲ ਤੇ ਸੁਨੇਹੇ ਭੇਜਦਾ ਸੀ, ਜਿਸ ਦਾ ਉਲਾਭਾ ਦੇਣ ਲਈ ਉਹ ਉਕਤ ਨੌਜਵਾਨ ਦੇ ਘਰ ਗਏ ਸੀ, ਜਿੱਥੇ ਹੋਈ ਤਕਰਾਰ ਤੋਂ ਬਾਅਦ ਮੁਲਜਮ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਬੂਟਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਭਰਾ ਗੰਭੀਰ ਜ਼ਖਮੀ ਹੋ ਗਿਆ। ਉਧਰ ਘਟਨਾ ਦੀ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਦੋਵਾਂ ਦਾ ਆਪਸੀ ਝਗੜਾ ਕੀ ਸੀ ਇਸ ਸਬੰਧੀ ਕੋਈ ਵੀ ਪਿੰਡ ਵਾਸੀ ਬੋਲਣ ਲਈ ਤਿਆਰ ਨਹੀਂ ਪੁਲਿਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।