Uncategorized ਜ਼ੀਰਕਪੁਰ ਪੁਲਿਸ ਵੱਲੋਂ ਸ਼ਰਾਬ ਤੇ ਨਸ਼ੇ ਦੀ ਖੇਪ ਸਮੇਤ ਤਿੰਨ ਕਾਬੂ/ 220 ਪੇਟੀਆਂ ਸ਼ਰਾਬ ਤੇ 500 ਗਰਾਮ ਹੈਰੋਇਨ ਬਰਾਮਦ By admin - May 29, 2025 0 57 Facebook Twitter Pinterest WhatsApp ਜ਼ੀਰਕਪੁਰ ਪੁਲਿਸ ਨੇ ਨਾਜਾਇਜ਼ ਸ਼ਰਾਬ ਤੇ ਨਸ਼ੇ ਦੀ ਖੇਪ ਸਮੇਤ ਇਕ ਮੁਲਜਮ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋ 220 ਪੇਟੀਆਂ ਚੰਡੀਗੜ੍ਹ ਮਾਅਰਕਾ ਸ਼ਰਾਬ ਤੋਂ ਇਲਾਵਾ 500 ਗਰਾਮ ਹੋਰੈਇਨ ਬਰਾਮਦ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਪਤਾਨ ਜ਼ੀਕਰਪੁਰ ਨੇ ਦੱਸਿਆ ਕਿ ਥਾਣਾ ਢਕੋਲੀ ਦੀ ਪੁਲਿਸ ਨੇ ਤਰਨ ਤਾਰਨ ਨਾਲ ਸਬੰਧਤ ਨਸ਼ਾ ਤਸਕਰ ਬਲਰਾਜ ਸਿੰਘ ਨੂੰ 20 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ, ਜਿਸ ਦੀ ਪੁਛਗਿੱਛ ਦੇ ਆਧਾਰ ਤੇ ਸੁਖਵੀਰ ਸਿੰਘ ਤ ਗੁਰਭੇਜ ਗਿੰਘ ਨਾਮ ਦੇ ਤਸਕਰਾਂ ਨੂੰ 500 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਐ। ਇਸ ਤੋਂ ਇਲਾਵਾ ਢਕੋਲੀ ਪੁਲਿਸ ਵੱਲੋਂ ਇਕ ਕੈਂਟਰ ਚਾਲਕ ਨੂੰ 220 ਪੇਟੀਆਂ ਚੰਡੀਗੜ੍ਹ ਮਾਅਰਕਾ ਸ਼ਰਾਬ ਸਮੇਤ ਕਾਬੂ ਕੀਤਾ ਐ। ਫੜੇ ਗਏ ਮੁਲਜਮ ਦੀ ਪਛਾਣ ਉਦੇਭਾਨ ਸਿੰਘ ਵਾਸੀ ਸਾਰੰਗਪੁਰ ਅੰਬਾਲਾ ਵਜੋਂ ਹੋਈ ਐ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।